JALANDHAR WEATHER

ਜਾਅਲੀ ਨੰਬਰ ਪਲੇਟ ਰੈਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ

ਕੋਲਕਾਤਾ, 17 ਅਕਤੂਬਰ (ਪੀ.ਟੀ.ਆਈ.)-ਕੋਲਕਾਤਾ ਪੁਲਿਸ ਨੇ ਇਕ ਵੱਡੇ ਜਾਅਲੀ ਨੰਬਰ ਪਲੇਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ, ਝਾਰਖੰਡ ਅਤੇ ਓਡਿਸ਼ਾ ਸਮੇਤ ਕਈ ਰਾਜਾਂ ਨਾਲ ਜੁੜੀਆਂ ਨੰਬਰ ਪਲੇਟਾਂ ਵੀ ਜ਼ਬਤ ਕੀਤੀਆਂ ਹਨ। ਇਸ ਮਾਮਲੇ ਬਾਰੇ ਹੋਰ ਗੱਲ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਸਬਾ ਟ੍ਰੈਫਿਕ ਗਾਰਡ ਦੇ ਸਾਰਜੈਂਟ ਸੌਵਿਕ ਬਿਸਵਾਸ ਨੇ ਰੂਬੀ ਕਰਾਸਿੰਗ ਦੇ ਨੇੜੇ ਇਕ ਸਕੂਟਰ ਨੂੰ ਰੋਕਿਆ। ਵਾਹਨ 'ਤੇ ਇਕ ਨੰਬਰ ਪਲੇਟ ਸ਼ੱਕੀ ਸੀ, ਜੋ ਕਿ ਤਸਦੀਕ ਕਰਨ 'ਤੇ ਜਾਅਲੀ ਪਾਈ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ