ਜਨਤਾ ਦਲ (ਯੂਨਾਈਟਿਡ) ਵਲੋਂ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 17 ਅਕਤੂਬਰ-ਜਨਤਾ ਦਲ (ਯੂਨਾਈਟਿਡ) ਨੇ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ, ਪਾਰਟੀ ਨੇਤਾ ਸੰਜੇ ਕੁਮਾਰ ਝਾਅ, ਰਾਜੀਵ ਰੰਜਨ ਸਿੰਘ ਅਤੇ ਹੋਰ ਇਸ ਵਿਚ ਸ਼ਾਮਿਲ ਹਨ।