ਰਜਿੰਦਰ ਗੁਪਤਾ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰ

ਚੰਡੀਗੜ੍ਹ, 16 ਅਕਤੂਬਰ- ਰਾਜਸਭਾ ਮੈਂਬਰ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਸਮਾਂ ਅੱਜ ਦੁਪਹਿਰ ਖਤਮ ਹੋਣ ਤੋਂ ਬਾਅਦ ਟਰਾਈਡੈਂਟ ਗਰੁੱਪ ਦੇ ਨੇਤਾ ਰਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਚੁਣ ਲਿਆ ਗਿਆ। ਉਨ੍ਹਾਂ ਨੇ ‘ਆਪ’ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਹਾਲਾਂਕਿ ਇਕ ਆਜ਼ਾਦ ਉਮੀਦਵਾਰ ਨੇ ਕਾਗਜ਼ ਦਾਖਲ ਕੀਤੇ ਸਨ ਪਰ ਕਿਸੇ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਹੋ ਗਏ। ਹੁਣ ਰਜਿੰਦਰ ਗੁਪਤਾ ਬਿਨਾਂ ਵਿਰੋਧ ਚੋਣ ਜਿੱਤ ਗਏ ਹਨ। ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਕਿਹਾ ਕਿ ਮੈਂ ਪਾਰਟੀ (ਆਪ) ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ। ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਂ ਇਸਨੂੰ ਪੂਰਾ ਕਰਨਾ ਸ਼ੁਰੂ ਕਰਾਂਗਾ। ਮੈਂ ਪੰਜਾਬ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕਰਾਂਗਾ ਅਤੇ ਪਾਰਟੀ ਜੋ ਵੀ ਹੁਕਮ ਦੇਵੇਗੀ, ਲੋਕਾਂ ਦੀਆਂ ਉਮੀਦਾਂ ਜੋ ਵੀ ਹੋਣ, ਮੈਂ ਉਨ੍ਹਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ।