ਕਪਿਲ ਸ਼ਰਮਾ ਦੇ ਕੈਫੇ ਬਾਹਰ ਮੁੜ ਹੋਈ ਫਾਇਰਿੰਗ

ਨਵੀਂ ਦਿੱਲੀ, 16 ਅਕਤੂਬਰ-ਕਪਿਲ ਸ਼ਰਮਾ ਦੇ ਕੈਪ ਕੈਫੇ ਬਾਹਰ ਮੁੜ ਫਾਇਰਿੰਗ ਹੋਣ ਦੀ ਖਬਰ ਆਈ ਹੈ। ਇਹ ਘਟਨਾ ਤੀਜੀ ਵਾਰ ਵਾਪਰੀ ਹੈ। ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਨੂੰ ਫਿਰ ਤੋਂ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕਪਿਲ ਸ਼ਰਮਾ ਦੇ ਕੈਫੇ ਵਿਚ ਹੋਈ ਗੋਲੀਬਾਰੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨਾਲ ਜੁੜੇ ਗੁਰਗੇ ਨੇ ਕਪਿਲ ਸ਼ਰਮਾ ਦੇ ਕੈਫੇ ਵਿਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।