JALANDHAR WEATHER

ਸੁਨਾਮ ਦੇ ਵਕੀਲਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ

ਸੁਨਾਮ, ਊਧਮ ਸਿੰਘ ਵਾਲਾ, 13 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਦਿੜ੍ਹਬਾ ਵਿਖੇ ਸਥਾਪਤ ਕੀਤੀ ਜਾ ਰਹੀ ਜੁਡੀਸ਼ੀਅਲ ਕੋਰਟ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ ਦੀ ਅਗਵਾਈ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਜ਼ੋਰਦਾਰ ਨਾਅਰੇਬਜ਼ੀ ਕੀਤੀ ਗਈ। ਐਡਵੋਕੇਟ ਤੇਜਪਾਲ ਭਾਰਦਵਾਜ, ਹਰਦੀਪ ਸਿੰਘ ਭਰੂਰ, ਤਰਲੋਕ ਸਿੰਘ ਭੰਗੂ, ਬਿਕਰਮਜੀਤ ਸਿੰਘ ਗੁਰਾਇਆ, ਨਸ਼ਿੰਦਰ ਸਿੰਘ, ਕੁਲਵੀਰ ਕੌਰ ਨੇ ਕਿਹਾ ਕਿ ਕਿਸੇ ਸਮੇਂ ਜ਼ਿਲ੍ਹਾ ਹੈੱਡ ਕੁਆਰਟਰ ਰਹੇ ਸਬ-ਡਵੀਜ਼ਨ 'ਚੋਂ ਮੂਣਕ, ਲਹਿਰਾ ਅਤੇ ਦਿੜ੍ਹਬਾ ਤਿੰਨ ਹੋਰ ਸਬ-ਡਵੀਜ਼ਨਾਂ ਬਣਨ ਨਾਲ ਜਿਥੇ ਸਬ-ਡਵੀਜ਼ਨ ਸੁਨਾਮ ਹੁਣ ਬਿਲਕੁਲ ਛੋਟੀ ਹੋ ਗਈ ਹੈ, ਉਥੇ ਹੀ ਗਾਗਾ ਕਾਨੂੰਨਗੋਈ ਦੇ 14 ਪਿੰਡਾਂ ਦਾ ਫੌਜਦਾਰੀ ਕੰਮ ਖੋਹਣ ਕਾਰਨ ਉਨ੍ਹਾਂ ਦਾ ਕੰਮਕਾਜ ਠੱਪ ਹੋ ਗਿਆ ਹੈ, ਜਿਸ ਕਾਰਨ ਬਾਰ ਐਸੋਸੀਏਸ਼ਨ ਸੁਨਾਮ ਦੇ ਵਕੀਲ ਸੜਕਾਂ 'ਤੇ ਉੱਤਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਦੀ ਤਰਜ਼ 'ਤੇ ਸੁਨਾਮ ਊਧਮ ਸਿੰਘ ਵਾਲਾ ਨੂੰ ਜ਼ਿਲ੍ਹਾ ਬਣਾਉਣ ਅਤੇ ਸੁਨਾਮ ਵਿਖੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਸਥਾਪਤ ਦੀ ਮੰਗ ਨੂੰ ਵੀ ਅਜੇ ਤੱਕ ਬੂਰ ਨਹੀਂ ਪਿਆ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਰਿਸ਼ਵਜੀਤ ਸਿੰਘ ਮਾਨਸ਼ਾਹੀਆ, ਕੁਲਵੰਤ ਸਿੰਘ ਸਿੱਧੂ, ਐਚ.ਐਮ.ਐਸ. ਬੇਦੀ, ਪ੍ਰਦੀਪ ਸਿੰਘ ਛਾਹੜ, ਸੁਖਵਿੰਦਰ ਸਿੰਘ ਨਹਿਲ, ਵਰਿੰਦਰ ਸਿੰਘ ਰੰਮੀ, ਸ਼ੰਕਰਪੁਰੀ, ਸਤਨਾਮ ਸਿੰਘ ਜਵੰਧਾ, ਅਰਸ਼ਦੀਪ ਭਾਰਦਵਾਜ, ਸੁਸ਼ੀਲ ਕੁਮਾਰ, ਅਮਰਿੰਦਰ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਖੁਰਮੀ ਆਦਿ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ