ਵਿਧਾਇਕਾ ਭਰਾਜ ਨੇ 5.29 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਰੱਖਿਆ ਨੀਂਹ-ਪੱਥਰ

ਸੰਗਰੂਰ, 13 ਅਕਤੂਬਰ (ਧੀਰਜ ਪਸ਼ੋਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਘਾਬਦਾਂ ਵਿਖੇ 5.29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 17.49 ਕਿਲੋਮੀਟਰ ਵੱਖ-ਵੱਖ ਸੜਕਾਂ ਦਾ ਨੀਂਹ- ਪੱਥਰ ਰੱਖਿਆ। ਵਿਧਾਇਕਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਚੱਲ ਰਹੀ ਵਿਕਾਸ ਕ੍ਰਾਂਤੀ ਅਧੀਨ ਹਲਕੇ ਦੇ ਸਮੁੱਚੇ ਪਿੰਡਾਂ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅੱਜ ਸੰਗਰੂਰ ਪਟਿਆਲਾ ਰੋਡ ਤੋਂ ਘਾਬਦਾ, ਜਲਾਨ ਤੋਂ ਭਲਵਾਨ, ਭਿੰਡਰਾਂ ਤੋਂ ਭਲਵਾਨ, ਹਰੀਪੁਰਾ ਕਾਲੋਨੀ ਤੋਂ ਗੁਰਦਾਸਪੁਰਾ ਅਤੇ ਚੰਗਾਲ ਗੁਰਦੁਆਰਾ ਰੋਡ ਦਾ ਨੀਂਹ-ਪੱਥਰ ਰੱਖਿਆ ਗਿਆ ਜਿਨ੍ਹਾਂ ਦਾ ਨਵੀਨੀਕਰਨ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਵਿਧਾਇਕਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਸਮੁੱਚੇ ਪੰਜਾਬ ਦਾ ਵਿਕਾਸ ਕਰਨ ਲਈ ਵਚਨਬੱਧ ਹੈ। ਸਰਕਾਰ ਵੱਡੀ ਗਿਣਤੀ ਵਾਅਦੇ ਪੂਰੇ ਕਰ ਚੁੱਕੀ ਹੈ ਜੋ ਇਕ ਦੋ ਵਾਅਦੇ ਰਹਿੰਦੇ ਹਨ, ਉਨ੍ਹਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਰਪੰਚ ਸਤਨਾਮ ਸਿੰਘ ਘਾਬਦਾਂ, ਤੇਜਵਿੰਦਰ ਸਿੰਘ ਤੇਜੀ, ਜਸਪ੍ਰੀਤ ਸਿੰਘ, ਨਰਿੰਦਰ ਸ਼ਰਮਾ, ਕਰਮ ਸਿੰਘ ਘਾਬਦਾਂ, ਚਮਕੌਰ ਸਿੰਘ ਖੇੜੀ ਚੰਦਵਾ ਅਤੇ ਹੋਰ ਮੌਜੂਦ ਸਨ।