ਕੱਲ੍ਹ ਪੰਜਾਬ ਆਉਣਗੇ ਰਾਹੁਲ ਗਾਂਧੀ

ਨਵੀਂ ਦਿੱਲੀ, 14 ਸਤੰਬਰ-ਕੱਲ੍ਹ ਪੰਜਾਬ ਰਾਹੁਲ ਗਾਂਧੀ ਆਉਣਗੇ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ। ਦੱਸ ਦਈਏ ਕਿ ਪੰਜਾਬ ਵਿਚ ਕਾਫੀ ਜ਼ਿਆਦਾ ਹੜ੍ਹ ਆਏ ਹਨ ਤੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਕਈ ਮੰਤਰੀ ਵੀ ਪੰਜਾਬ ਵਿਚ ਹੜ੍ਹਾਂ ਦੇ ਚੱਲਦਿਆਂ ਦੌਰਾ ਕਰ ਚੁੱਕੇ ਹਨ। ਸਵੇਰੇ 9.30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਰਾਹੁਲ ਗਾਂਧੀ ਉਤਰਨਗੇ।