JALANDHAR WEATHER

ਨਿਪਾਲ ਵਿਖੇ ਮੰਤਰੀਆਂ ਦੇ ਸਰਕਾਰੀ ਨਿਵਾਸ ਨੂੰ ਪ੍ਰਦਰਸ਼ਨਕਾਰੀਆਂ ਲਗਾਈ ਅੱਗ

ਨਿਪਾਲ, 10 ਸਤੰਬਰ-ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਲਲਿਤਪੁਰ ਦੇ ਭਾਈਸੇਪਤੀ ਵਿਚ ਸਾਬਕਾ ਪ੍ਰਧਾਨ ਮੰਤਰੀ ਓਲੀ ਦੀ ਅਗਵਾਈ ਹੇਠ ਕੈਬਨਿਟ ਮੰਤਰੀਆਂ ਦੇ ਸਰਕਾਰੀ ਨਿਵਾਸ ਨੂੰ ਅੱਗ ਲਗਾ ਕੇ ਭੰਨ-ਤੋੜ ਅਤੇ ਤਬਾਹ ਕਰ ਦਿੱਤਾ ਗਿਆ। ਨਿਪਾਲ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਹੰਗਾਮੇ ਦੌਰਾਨ 18 ਜੇਲ੍ਹਾਂ ਵਿਚੋਂ ਕੈਦੀ ਵੀ ਫਰਾਰ ਹੋ ਗਏ ਹਨ। ਇਨ੍ਹਾਂ 18 ਜੇਲ੍ਹਾਂ ਵਿਚੋਂ ਹਜ਼ਾਰਾਂ ਕੈਦੀ ਫਰਾਰ ਹੋ ਗਏ ਹਨ। ਨਿਪਾਲ ਵਿਚ ਵੱਡੀ ਗਿਣਤੀ ਵਿਚ ਜੇਲ੍ਹ ਤੋੜਨ ਦੀਆਂ ਘਟਨਾਵਾਂ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸਰਹੱਦ 'ਤੇ ਤਾਇਨਾਤ ਐਸ.ਐਸ.ਬੀ. ਨੂੰ ਅਲਰਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਸਰਹੱਦੀ ਜ਼ਿਲ੍ਹਿਆਂ ਵਿਚ ਵਿਸ਼ੇਸ਼ ਚੌਕਸੀ ਵਧਾਉਣ ਲਈ ਕਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ