JALANDHAR WEATHER

ਡੀ.ਸੀ. ਵਲੋਂ ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ 'ਚ 11 ਤੇ 12 ਸਤੰਬਰ ਨੂੰ ਛੁੱਟੀਆਂ ਦਾ ਐਲਾਨ

ਜਲੰਧਰ, 10 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ ਵਿਚ 11 ਅਤੇ 12 ਸਤੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਉਹ ਸਕੂਲ ਹਨ, ਜਿਨ੍ਹਾਂ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿਥੇ ਰਾਹਤ ਕੈਂਪ ਬਣੇ ਹੋਏ ਹਨ। ਜਾਰੀ ਕੀਤੇ ਹੁਕਮ ਮੁਤਾਬਕ ਜਿਨ੍ਹਾਂ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਸਕੂਲਾਂ ਵਿਚ ਸਰਕਾਰੀ ਮਿਡਲ ਸਕੂਲ, ਫਤਿਹ ਜਲਾਲ, ਸਰਕਾਰੀ ਮਿਡਲ ਸਕੂਲ, ਬਸਤੀ ਪੀਰ ਦਾਦ, ਸਰਕਾਰੀ ਹਾਈ ਸਕੂਲ, ਲਿੱਧੜਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਸ਼ੇਖ, ਸਰਕਾਰੀ ਹਾਈ ਸਕੂਲ, ਮੁੰਧ, ਸਰਕਾਰੀ ਹਾਈ ਸਕੂਲ, ਬੋਪਾਰਾਏ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ, ਜਲਾਲਪੁਰ ਕਲਾਂ, ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ, ਪੀਰਦਾਦ, ਵੈਸਟ-2 ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਮੁੱਧ, ਨਕੋਦਰ-2 ਸ਼ਾਮਿਲ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ