JALANDHAR WEATHER

ਫਾਜ਼ਿਲਕਾ ਪਹੁੰਚੇ ਮੁਸਲਿਮ ਭਾਈਚਾਰੇ ਵਲੋਂ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ 'ਚ ਵੰਡੀ ਰਾਹਤ ਸਮੱਗਰੀ

ਫ਼ਾਜ਼ਿਲਕਾ, 10 ਸਤੰਬਰ (ਬਲਜੀਤ ਸਿੰਘ)-ਪੰਜਾਬ ਵਿਚ ਆਈ ਇਸ ਹੜ੍ਹ ਵਰਗੀ ਮੁਸੀਬਤ ਦੀ ਸਥਿਤੀ ਵਿਚ ਹਰ ਇਕ ਵਰਗ ਵੱਧ ਚੜ੍ਹ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸੇਵਾ ਨਿਭਾਅ ਰਿਹਾ ਹੈ। ਫਿਰ ਭਾਵੇਂ ਉਹ ਰਾਸ਼ਨ ਦੀ ਸੇਵਾ ਹੋਵੇ, ਡੀਜ਼ਲ ਦੀ ਸੇਵਾ ਹੋਵੇ ਜਾਂ ਹੋਰ ਸਾਧਨਾਂ ਦੀ ਸੇਵਾ ਹੋਵੇ। ਇਸੇ ਤਹਿਤ ਮੁਸਲਿਮ ਭਾਈਚਾਰੇ ਵਲੋਂ ਵੀ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਸਮੱਗਰੀ ਆਦਿ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਮੁਫਤੀ ਯਾਸੀਰ ਵਾਸੀ ਸੁਨਹੇੜਾ ਬਾਰਡਰ ਮੇਵਾਤ ਹਰਿਆਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਪਿਛਲੇ ਕਈ ਦਿਨਾਂ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਸ਼ਨ ਸਮੱਗਰੀ ਆਦਿ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਉਨ੍ਹਾਂ ਵਲੋਂ ਕਾਵਾਂ ਵਾਲੀ ਦੇ ਨੇੜੇ ਪੈਂਦੇ ਪਿੰਡ ਰੇਤੇ ਵਾਲੀ ਭੈਣੀ, ਢੋਲੇ ਵਾਲੀ ਭੈਣੀ, ਮਹਾਤਮ ਨਗਰ ਆਦਿ ਪਿੰਡਾਂ ਵਿਚ ਇਹ ਰਾਸ਼ਨ ਸਮੱਗਰੀ ਵੰਡੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੋਏ ਪ੍ਰਭਾਵਿਤ ਲੋਕਾਂ ਦੇ ਨਾਲ ਹਮਦਰਦੀ ਕਰਦੇ ਹੋਏ ਆਪਣੀ ਮਸਜਿਦਾਂ ਵਿਚ ਮੁਨਿਆਦੀ ਕਰਕੇ ਆਵਾਜ਼ ਲਗਾਈ ਗਈ ਕਿ ਪੀੜਤ ਪੰਜਾਬ ਦੀ ਮਦਦ ਕਰੋ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਮਸਜਿਦਾਂ ਵਿਚ ਲੱਖਾਂ ਰੁਪਏ ਇਕੱਠੇ ਹੋ ਗਏ। ਇਨ੍ਹਾਂ ਪੈਸਿਆਂ ਦੇ ਨਾਲ ਇਥੇ ਰਾਸ਼ਨ ਸਮੱਗਰੀ ਅਤੇ ਹੋਰ ਜ਼ਰੂਰੀ ਵਸਤੂਆਂ ਵੰਡੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਉਨ੍ਹਾਂ ਦੀਆਂ ਔਰਤਾਂ ਵਲੋਂ ਵੀ ਵੱਧ-ਚੜ੍ਹ ਕੇ ਸਹਿਯੋਗ ਪਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਹਾਫਿਜ਼ ਜਾਨ ਮੁਹੰਮਦ, ਕਮਰੂਦੀਨ ਸਰਪੰਚ, ਸਬੀਰ ਸਰਪੰਚ, ਜਬੀਰ, ਸਪੀ, ਯਾਸੀਰ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ