ਪਿੰਡ ਬੋਪਾਰਾਏ 'ਚ ਨੌਜਵਾਨਾਂ ਵਲੋਂ ਡਰੇਨ ਦੀ ਸਫਾਈ ਕਰਵਾਉਣਾ ਸ਼ਲਘਾਯੋਗ - ਸੁਖਪਾਲ ਸਿੰਘ ਖਹਿਰਾ

ਭੁਲੱਥ, 9 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਬੋਪਾਰਾਏ ਵਿਖੇ ਸਪੋਰਟਸ ਕਲੱਬ ਦੇ ਨੌਜਵਾਨਾਂ ਵਲੋਂ ਜੇ.ਸੀ.ਬੀ. ਮਸ਼ੀਨ ਲਗਾ ਕੇ ਪਿੰਡ ਵਿਚੋਂ ਲੰਘਦੀ ਡਰੇਨ ਦੀ ਸਫਾਈ ਕਰਵਾਈ ਗਈ। ਇਸ ਮੌਕੇ ਉਚੇਚੇ ਤੌਰ ਉਤੇ ਪਹੁੰਚੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਪਿੰਡ ਬੋਪਾਰਾਏ ਵਿਚੋਂ ਲੰਘਦੀ ਡਰੇਨ ਜਿਸ ਵਿਚ ਗਾਰਾ ਕਾਫੀ ਜੰਮ ਗਿਆ ਸੀ, ਜੋ ਫਸਲਾਂ ਦਾ ਨੁਕਸਾਨ ਵੀ ਕਰਦੀ ਸੀ, ਜਿਸ ਕਰਕੇ ਵੱਡਾ ਉਪਰਾਲਾ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਵਲੋਂ ਤੇ ਨੌਜਵਾਨਾਂ ਵਲੋਂ ਸਫਾਈ ਕਰਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪਿੰਡ ਦੇ ਨੌਜਵਾਨ ਨੂੰ 25000 ਰੁਪਏ ਤੇਲ ਖਰਚੇ ਵਜੋਂ ਦਿੱਤੇ ਗਏ।