ਹਬੀਬ ਕੇ ਬੰਨ੍ਹ ਨੂੰ ਬਚਾਉਣ ਲਈ ਅੱਧੀ ਰਾਤ ਨੂੰ ਵੀ ਸੰਗਤਾਂ ਕਰ ਰਹੀਆਂ ਸੇਵਾ

ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰਤੋਂ ਨੇੜਲੇ ਇਲਾਕੇ ਵਿਚ ਦਰਿਆ ਸਤਲੁਜ ਦੇ ਪਾਣੀ ਦੇ ਵਧਦੇ ਖ਼ਤਰੇ ਦੇ ਚਲਦਿਆਂ ਹਬੀਬ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਨੇ ਆਪਣੇ ਬਲਬੂਤੇ 'ਤੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਅੱਧੀ ਰਾਤ ਨੂੰ ਵੀ ਹਜ਼ਾਰਾਂ ਦੀ ਗਿਣਤੀ ਵਿਚ ਨੇੜਲੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਦੇਰ ਰਾਤ ਚੱਲ ਰਹੀ।
ਇਹ ਸਾਰੀ ਕਾਰਵਾਈ ਨਾ ਕਿਸੇ ਸਰਕਾਰੀ ਅਦਾਰੇ ਦੀ ਮਦਦ ਨਾਲ ਹੋਈ, ਨਾ ਫ਼ੌਜ ਮੌਕੇ 'ਤੇ ਸੀ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਿਖਾਈ ਦਿੱਤਾ। ਫਿਰ ਵੀ ਲੋਕਾਂ ਦਾ ਉਤਸ਼ਾਹ ਦੇਖਣ ਯੋਗ ਸੀ। ਬੋਰੀਆਂ ਭਰਨੀਆਂ, ਮਿੱਟੀ ਲੈ ਕੇ ਜਾਣਾ ਅਤੇ ਰਾਤ ਭਰ ਜਾਗ ਕੇ ਕੰਮ ਕਰਨਾ ਇਹ ਸਾਰਾ ਕੁਝ ਸਿਰਫ ਲੋਕਾਂ ਦੀ ਆਪਣੀ ਹਿੰਮਤ ਅਤੇ ਸਮਰਪਣ ਨਾਲ ਹੋਇਆ।