ਭਾਰਤ ਨੇ ਕਾਬੁਲ ਲਈ 21 ਟਨ ਭੁਚਾਲ ਸਹਾਇਤਾ ਹਵਾਈ ਜਹਾਜ਼ ਰਾਹੀਂ ਪਹੁੰਚਾਈ

ਨਵੀਂ ਦਿੱਲੀ, 2 ਸਤੰਬਰ (ਏ.ਐਨ.ਆਈ.): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤੀ ਭੁਚਾਲ ਸਹਾਇਤਾ ਹਵਾਈ ਜਹਾਜ਼ ਰਾਹੀਂ ਕਾਬੁਲ ਪਹੁੰਚ ਗਈ ਹੈ। ਉਨ੍ਹਾਂ ਨੇ ਐਕਸ 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਕਿ ਭਾਰਤੀ ਭੁਚਾਲ ਸਹਾਇਤਾ ਹਵਾਈ ਜਹਾਜ਼ ਰਾਹੀਂ ਕਾਬੁਲ ਪਹੁੰਚੀ। 21 ਟਨ ਰਾਹਤ ਸਮੱਗਰੀ ਜਿਸ ਵਿਚ ਕੰਬਲ, ਟੈਂਟ, ਸਫਾਈ ਕਿੱਟਾਂ, ਪਾਣੀ ਸਟੋਰੇਜ ਟੈਂਕ, ਜਨਰੇਟਰ, ਰਸੋਈ ਦੇ ਭਾਂਡੇ, ਪੋਰਟੇਬਲ ਵਾਟਰ ਪਿਊਰੀਫਾਇਰ, ਸਲੀਪਿੰਗ ਬੈਗ, ਜ਼ਰੂਰੀ ਦਵਾਈਆਂ, ਵ੍ਹੀਲਚੇਅਰ, ਹੈਂਡ ਸੈਨੀਟਾਈਜ਼ਰ, ਪਾਣੀ ਸ਼ੁੱਧੀਕਰਨ ਗੋਲੀਆਂ, ਓ.ਆਰ.ਐਸ. ਘੋਲ ਅਤੇ ਡਾਕਟਰੀ ਖਪਤਕਾਰ ਸ਼ਾਮਿਲ ਹਨ, ਅੱਜ ਹਵਾਈ ਜਹਾਜ਼ ਰਾਹੀਂ ਭੇਜੀ ਗਈ। ਜੈਸ਼ੰਕਰ ਨੇ ਅੱਗੇ ਕਿਹਾ, "ਭਾਰਤ ਆਉਣ ਵਾਲੇ ਦਿਨਾਂ ਵਿਚ ਜ਼ਮੀਨੀ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਹੋਰ ਮਨੁੱਖੀ ਸਹਾਇਤਾ ਭੇਜੇਗਾ ।
ਅਲ ਜਜ਼ੀਰਾ ਦੇ ਅਨੁਸਾਰ, ਐਤਵਾਰ ਰਾਤ ਨੂੰ ਪੂਰਬੀ ਅਫਗਾਨਿਸਤਾਨ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 1,411 ਹੋ ਗਈ ਹੈ । 6.0 ਤੀਬਰਤਾ ਵਾਲੇ ਭੁਚਾਲ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ, ਜਿਸ ਵਿਚ 3,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੁਨਾਰ ਸੂਬੇ ਵਿਚ ਮਾਰੇ ਗਏ ਹਨ।