JALANDHAR WEATHER

ਡੇਰਾ ਬਾਬਾ ਹੱਕਤਾਲਾ ਵਿਖੇ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ

ਸਰਦੂਲਗੜ੍ਹ 2 ਸਤੰਬਰ (ਜੀ.ਐਮ. ਅਰੋੜਾ)-ਸਰਦੂਲਗੜ੍ਹ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਘੱਗਰ ਕਿਨਾਰੇ ਸਰਦੂਲਗੜ੍ਹ ਇਲਾਕੇ ਦੀ ਸ਼ਰਧਾ ਦਾ ਕੇਂਦਰ ਡੇਰਾ ਬਾਬਾ ਹੱਕਤਾਲਾ ਵਿਖੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਡੇਰਾ ਬਾਬਾ ਹੱਕਤਾਲਾ ਵਿਖੇ ਰੱਖੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪਹੁੰਚੇ ਹੋਏ ਸੰਤ ਮਹਾਪੁਰਖਾਂ ਵਲੋਂ ਪ੍ਰਵਚਨਾਂ ਰਾਹੀਂ ਭਗਵਾਨ ਸ੍ਰੀ ਚੰਦਰ ਜੀ ਦੀ ਜੀਵਨੀ ਉਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਦੱਸੇ ਰਸਤਿਆਂ ਉਤੇ ਚੱਲਣ ਦੀ ਅਪੀਲ ਕੀਤੀ।

ਜਨਮ ਦਿਹਾੜੇ ਮੌਕੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰੂ ਦਾ ਲੰਗਰ ਛਕਿਆ। ਇਸ ਮੌਕੇ ਮਹੰਤ ਰਤਨ ਦਾਸ ਜੀ, ਮਹੰਤ ਲਛਮਣ ਮੁਨੀ ਜੀ, ਮਹੰਤ ਕੇਸਰ ਦਾਸ ਜੀ, ਸੰਤ ਸੀਤਾ ਰਾਮ ਜੀ, ਸੰਤ ਲਾਲ ਦਾਸ ਜੀ ਅਤੇ ਹੋਰ ਸਿਆਸੀ ਤੇ ਗੈਰ-ਸਿਆਸੀ ਸਮਾਜ ਸੇਵੀ ਤੋਂ ਇਲਾਵਾ ਪਹੁੰਚੀਆਂ ਇਲਾਕੇ ਵਿਚੋਂ ਸੰਗਤਾਂ ਦਾ ਡੇਰਾ ਮੁਖੀ ਮਹੰਤ ਕੇਵਲ ਦਾਸ ਜੀ ਨੇ ਧੰਨਵਾਦ ਕਰਦਿਆਂ ਸੰਤ ਮਹਾਪੁਰਖਾਂ ਤੇ ਸੇਵਾਦਾਰਾਂ ਨੂੰ ਭਗਵਾਨ ਸ੍ਰੀ ਚੰਦਰ ਮਹਾਰਾਜ ਦੀ ਤਸਵੀਰ ਭੇਟ ਕਰਦਿਆਂ ਸਨਮਾਨਿਤ ਕੀਤਾ ਤੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਸ ਜਨਮ ਦਿਹਾੜੇ ਮੌਕੇ ਸੇਵਾ ਕੀਤੀ ਹੈ, ਉਨ੍ਹਾਂ ਉਤੇ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਜੀ ਜ਼ਰੂਰ ਮਿਹਰ ਕਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ