JALANDHAR WEATHER

ਭਾਰੀ ਮੀਂਹ ਕਾਰਨ ਦੋ ਮਕਾਨ ਢਹਿ-ਢੇਰੀ

ਬਲਾਚੌਰ, 2 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਤਹਿਸੀਲ ਦੇ ਪਿੰਡ ਘਮੌਰ ਵਿਖੇ ਗਾਡਰ ਬਾਲਿਆਂ ਵਾਲੇ ਦੋ ਮਕਾਨ ਭਾਰੀ ਮੀਂਹ ਦੀ ਭੇਟ ਚੜ੍ਹ ਗਏ। ਘਮੌਰ ਪਿੰਡ ਦੀਆਂ ਕਾਲੋਨੀਆਂ ਦੇ ਵਾਸੀ ਦਵਿੰਦਰਪਾਲ ਪੁੱਤਰ ਲਹਿੰਬਰ ਰਾਮ ਅਤੇ ਗੁਆਂਢੀ ਮੁਖਤਿਆਰ ਸਿੰਘ ਜਿਨ੍ਹਾਂ ਦੇ ਮਕਾਨ ਢਹਿ-ਢੇਰੀ ਹੋਏ ਨੇ ਦੱਸਿਆ। ਜਦੋਂ ਇਹ ਮਕਾਨ ਢਹਿ-ਢੇਰੀ ਹੋਏ, ਉਸ ਵਕਤ ਮਕਾਨਾਂ ਅੰਦਰ ਕੋਈ ਜੀਅ ਨਹੀਂ ਸੀ। ਮਕਾਨ ਢਹਿਣ ਕਾਰਨ ਪੇਟੀਆਂ ਟਰੰਕ, ਮੰਜੇ, ਬਿਸਤਰੇ ਸਾਰੇ ਨੁਕਸਾਨੇ ਗਏ। ਪਈ ਕਣਕ ਖਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਸਰਪੰਚ ਕੁਲਵਿੰਦਰ ਸਿੰਘ ਸੋਨੂੰ ਤੇ ਹੋਰਨਾਂ ਨੇ ਮੌਕਾ ਦੇਖ ਲਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ