JALANDHAR WEATHER

ਪਿੰਡ ਤਲਵਣ ਦੇ ਸੰਗੋਵਾਲ 'ਚ ਸਤਲੁਜ ਦਰਿਆ ਦੇ ਪਾਣੀ ਦਾ ਕਹਿਰ, ਲੋਕਾਂ 'ਚ ਡਰ ਦਾ ਮਾਹੌਲ

ਫਿਲੌਰ, 2 ਸਤੰਬਰ-ਫਿਲੌਰ ਦੇ ਨਜ਼ਦੀਕ ਪੈਂਦੇ ਪਿੰਡ ਤਲਵਣ ਦੇ ਸੰਗੋਵਾਲ ਵਿਚ ਸਤਲੁਜ ਦਰਿਆ ਦੇ ਪਾਣੀ ਨੇ ਕਹਿਰ ਮਚਾ ਦਿੱਤਾ ਹੈ। ਪਾਣੀ ਦੇ ਵੱਧ ਰਹੇ ਪੱਧਰ ਕਾਰਨ ਲੱਗਦੇ ਪਿੰਡਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਦਰਿਆ ਕੰਢੇ ਲੱਗੀ ਬੰਨ੍ਹ ਨੂੰ ਢਾਹ ਦਾ ਖ਼ਤਰਾ ਬਣਿਆ ਹੋਇਆ ਹੈ। ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਪਿੰਡ ਦੇ ਨੌਜਵਾਨ ਤੇ ਲੋਕ ਆਪਣੇ ਹੀ ਸਤਰ ਉਤੇ ਸਾਂਭ-ਸੰਭਾਲ ਕਰ ਰਹੇ ਹਨ ਅਤੇ ਬੰਨ੍ਹ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ ਤੇ ਉਥੇ ਹੀ ਮੌਕੇ ਉਤੇ ਪਹੁੰਚੇ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਣ ਨੇ ਵੀ ਸਾਰੇ ਬੰਨ੍ਹਾਂ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਇਨ੍ਹਾਂ  ਨਾਲ ਹਰ ਵੇਲੇ ਖੜ੍ਹਾ ਹੈ ਅਤੇ ਪ੍ਰਸ਼ਾਸਨ ਵਲੋਂ ਇਥੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ। ਪ੍ਰਸ਼ਾਸਨ ਪਾਸੋਂ ਇਥੇ ਮਸ਼ੀਨਾਂ ਅਤੇ ਮਿੱਟੀ ਦੇ ਬੋਰਿਆਂ ਨਾਲ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਕਿ ਬੰਨ੍ਹ ਨੂੰ ਮਾਰ ਨਾ ਪਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ