JALANDHAR WEATHER

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਾਰੀ ਵਰਖ਼ਾ ਨਾਲ ਹੜ੍ਹ ਰਾਹਤ ਕੰਮ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ

ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਦੂਸਰੇ ਦਿਨ ਵੀ ਸਵੇਰ ਨਾਲ ਸ਼ੁਰੂ ਹੋਈ ਭਾਰੀ ਵਰਖਾ ਨੇ ਸਤਲੁਜ ਦਰਿਆ ਅੰਦਰ ਆਏ ਹੜ੍ਹਾਂ ਵਿਚ ਫਸੇ ਲੋਕਾਂ ਦੇ ਕੀਤੇ ਜਾ ਰਹੇ ਰਾਹਤ ਕੰਮਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਫ਼ਾਜ਼ਿਲਕਾ ਦੇ ਨਾਲ ਵਗਦੇ ਸਤਲੁਜ ਦਰਿਆ ਵਿਚ ਇਸ ਸਮੇਂ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਨੇ ਦਰਜਨਾਂ ਪਿੰਡ ’ਤੇ ਢਾਣੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਪਾਣੀ ਵਿਚੋਂ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਹਾਲਾਤ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਣ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਅਤੇ ਫਿਰ ਇਨ੍ਹਾਂ ਕਾਰਜਾਂ ਅੰਦਰ ਤੇਜ਼ੀ ਲਿਆਉਣ ਲਈ ਫੌਜ ਨੂੰ ਵੀ ਇਸ ਕੰਮ ਲਈ ਲਗਾਇਆ। ਦੂਸਰੇ ਪਾਸੇ ਸਤਲੁਜ ਦਰਿਆ ਤੋਂ ਬਿਨ੍ਹਾਂ ਕੁਝ ਅਰਸੇ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰੋਂ ਸੇਮ ਦੇ ਖ਼ਾਤਮੇ ਲਈ ਅਸਪਾਲਾਂ ਅਤੇ ਅਬੁੱਲ ਖੁਰਾਨਾ ਵੱਡੀਆਂ ਡਰੇਨਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰੋਂ ਲੰਘ ਕੇ ਸਰਹੱਦ ਨਾਲ ਲੱਗਦੇ ਦਰਿਆ ਵਿਚ ਪੈਂਦੀਆਂ ਹਨ, ਇਹ ਡਰੇਨਾਂ ਇਸ ਸਮੇਂ ਪੂਰੀ ਤਰ੍ਹਾਂ ਭਰ ਕੇ ਨੱਕੋ-ਨੱਕ ਚੱਲ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ