JALANDHAR WEATHER

ਛੱਤੀਸਗੜ੍ਹ : ਬਿਜਲੀ ਦੀ ਤਾਰ ਨਾਲ ਜੁੜਿਆ 10 ਕਿਲੋਗ੍ਰਾਮ ਆਈਈਡੀ ਬਰਾਮਦ

ਬੀਜਾਪੁਰ (ਛੱਤੀਸਗੜ੍ਹ), 30 ਅਗਸਤ - ਸੁਰੱਖਿਆ ਬਲਾਂ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਗੋਰਨਾ-ਮਾਨਕੇਲੀ ਸੜਕ 'ਤੇ ਲਗਭਗ 70-80 ਮੀਟਰ ਲੰਬੀ ਬਿਜਲੀ ਦੀ ਤਾਰ ਨਾਲ ਜੁੜਿਆ 10 ਕਿਲੋਗ੍ਰਾਮ ਆਈਈਡੀ ਮਿਲਿਆ।
ਜਾਣਕਾਰੀ ਅਨੁਸਾਰ, ਬੀਜਾਪੁਰ ਪੁਲਿਸ ਸਟੇਸ਼ਨ, ਡੀਆਰਜੀ, ਬੰਬ ਨਿਰੋਧਕ ਦਸਤੇ ਦੀ ਟੀਮ ਸਾਂਝੇ ਤੌਰ 'ਤੇ ਗੋਰਨਾ ਮਨਕੇਲੀ ਸੜਕ 'ਤੇ ਡੀ-ਮਾਈਨਿੰਗ ਡਿਊਟੀ 'ਤੇ ਗਈ ਸੀ। ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਸੜਕ 'ਤੇ ਬਿਜਲੀ ਦੀਆਂ ਤਾਰਾਂ ਵੇਖੀਆਂ, ਜਿਸ ਤੋਂ ਬਾਅਦ ਇਲਾਕੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ।ਬੀਜਾਪੁਰ ਪੁਲਿਸ ਅਨੁਸਾਰ ਆਈਈਡੀ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ