ਸਰਹੱਦੀ ਪਿੰਡ ਨੇਪਾਲ ਹੜ੍ਹ ਦੀ ਲਪੇਟ ਵਿਚ

ਓਠੀਆਂ (ਅੰਮ੍ਰਿਤਸਰ), 30 ਅਗਸਤ (ਗੁਰਵਿੰਦਰ ਸਿੰਘ ਛੀਨਾ) ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਨੇ ਨੇਪਾਲ ਵਿਖੇ ਸੱਕੀ ਦਾ ਪਾਣੀ ਚੜ੍ਹਨ ਕਾਰਨ ਨਾਲ ਲੱਗਦੇ ਪਿੰਡਾਂ ਦੀਆਂ ਜਮੀਨਾਂ ਅਤੇ ਪਿੰਡਾਂ ਨੂੰ ਪਾਣੀ ਕਿਸ ਵੇਲੇ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ।
ਨੇਪਾਲ ਜੋ ਕਿ ਸੜਕ ਭਿੰਡੀ ਸੈਦਾ ਨੂੰ ਜਾਂਦੀ ਹੈ, ਉਸ ਸੜਕ ਦੇ ਉੱਪਰ ਬਹੁਤ ਪਾਣੀ ਆਉਣ ਕਾਰਨ ਉਸ ਦਾ ਲਿੰਕ ਭੰਮ ਟੁੱਟ ਗਿਆ ਹੈ ਤੇ ਪਾਣੀ ਨਾਲ ਲੱਗਦੇ ਪਿੰਡ ਕੜਿਆਲ,ਛੀਨਾ ਕਰਮ ਸਿੰਘ, ਬੋਹਲੀਆਂ, ਜਸਤਰਵਾਲ ਅਤੇ ਹੋਰ ਪਿੰਡਾਂ ਨੂੰ ਕਿਸੇ ਸਮੇਂ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਵਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ।