JALANDHAR WEATHER

ਕੈਬਨਿਟ ਮੰਤਰੀ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਵਲੋਂ ਵਰ੍ਹਦੇ ਮੀਂਹ 'ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ

ਹਰੀਕੇ ਪੱਤਣ (ਤਰਨਤਾਰਨ), 30 ਅਗਸਤ (ਸੰਜੀਵ ਕੁੰਦਰਾ) - ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਵਿਚ ਭਾਰੀ ਨੁਕਸਾਨ ਹੋਇਆ ਹੈ।ਇਸ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਹਰੀਕੇ ਹਥਾੜ ਖੇਤਰ ਵਿਚ ਪੁੱਜੇ। ਵਰ੍ਹਦੇ ਮੀਂਹ ਵਿਚ ਕੈਬਨਿਟ ਮੰਤਰੀਆਂ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ 'ਤੇ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਉਪਰੰਤ ਕੈਬਨਿਟ ਮੰਤਰੀ ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਸਥਿਤ ਪਿੰਡ ਮਰੜ ਵਿਖੇ ਪੁੱਜੇ, ਜਿਥੇ ਬੀਤੀ ਰਾਤ ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਵੱਡੀ ਢਾਹ ਲੱਗ ਗਈ ਅਤੇ ਪਿੰਡ ਮਰੜ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਸੀ। ਇਸ ਮੌਕੇ ਕੈਬਨਿਟ ਮੰਤਰੀਆਂ ਨੇ ਪਿੰਡ ਮਰੜ ਵਿਖੇ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਵਿਚ ਖ਼ੁਦ ਵੀ ਮਿੱਟੀ ਦੀਆਂ ਬੋਰੀਆਂ ਸੁੱਟ ਕੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪਿੰਡ ਮਰੜ ਦਾ ਕਿਸਾਨ ਨਿਸ਼ਾਨ ਸਿੰਘ, ਜਿਸ ਦੀ ਜ਼ਮੀਨ ਦਰਿਆ ਰੋੜ ਕੇ ਲੈ ਗਿਆ, ਨੂੰ ਜਦ ਕੈਬਨਿਟ ਮੰਤਰੀ ਮਿਲੇ ਤਾਂ ਉਹ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਮੇਰੀ ਤਾਂ ਥੋੜੀ ਜਿਹੀ ਜ਼ਮੀਨ ਸੀ, ਉਹ ਵੀ ਦਰਿਆ ਦਾ ਪਾਣੀ ਵਹਾਅ ਕੇ ਲੈ ਗਿਆ। ਮੰਤਰੀਆਂ ਨੇ ਉਸ ਨੂੰ ਹੋਂਸਲਾ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ, ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਦੇ ਨਾਲ ਖੜੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ