ਹਿੰਦ-ਪਾਕਿ ਸਰਹੱਦ 'ਤੇ ਵਸੇ ਪਿੰਡ ਮੁਹਾਰ ਜਮਸ਼ੇਰ 'ਚ ਘਰਾਂ 'ਚ ਪਾਣੀ ਵੜਨਾ ਹੋਇਆ ਸ਼ੁਰੂ

ਫ਼ਾਜ਼ਿਲਕਾ, 30 ਅਗਸਤ (ਬਲਜੀਤ ਸਿੰਘ)-ਜਿਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਫਾਜ਼ਿਲਕਾ ਦੀ ਹਿੰਦ-ਪਾਕਿ ਸਰਹੱਦ ਉਤੇ ਵਸੇ ਭਾਰਤ ਦੇ ਆਖਰੀ ਪਿੰਡ ਮੁਹਾਰ ਜਮਸ਼ੇਰ ਜੋ ਕਿ ਸਰਹੱਦ ਉਤੇ ਵਸਿਆ ਹਿੰਦੁਸਤਾਨ ਅਤੇ ਪੰਜਾਬ ਦਾ ਅਖੀਰਲਾ ਪਿੰਡ ਹੈ। ਜਿਥੇ ਹੁਣ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਇਕ-ਦੋ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਾਰੀ ਜੋ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਅਤੇ ਘਰਾਂ ਵਿਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ, ਨਾਲ ਘਰਾਂ ਦੀਆਂ ਇਮਾਰਤਾਂ ਵਿਚ ਵੀ ਦਰਾਰਾਂ ਅਤੇ ਹੋਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਪਰਿਵਾਰ ਨੂੰ ਉੱਚੀਆਂ ਥਾਵਾਂ ਉਤੇ ਸ਼ਿਫਟ ਕਰਕੇ ਇਥੇ ਘਰਾਂ ਵਿਚ ਇਕ-ਇਕ ਬੰਦਾ ਘਰਾਂ ਦੀ ਰਾਖੀ ਲਈ ਰੁਕਿਆ ਹੋਇਆ ਹੈ।