ਪਿਕਅੱਪ ਗੱਡੀ ਪਿਛੇ ਲਟਕਦੀ ਲਾਸ਼ ਬਰਾਮਦ

ਧਨੌਲਾ, (ਬਰਨਾਲਾ), 14 ਅਗਸਤ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਕਾਲੇਕੇ ਤੋਂ ਧਨੌਲਾ ਪਰਤਦੇ ਸਮੇਂ ਖੱਬੇ ਪਾਸੇ ਇਕ ਪਿਕਅੱਪ ਗੱਡੀ ਖੜੀ ਮਿਲੀ, ਜਿਸ ਦੇ ਪਿਛਲੇ ਪਾਸੇ ਸਤਪਾਲ ਸਿੰਘ ਵਾਸੀ ਅਸਪਾਲ ਮਿ੍ਤਕ ਹਾਲਤ ਵਿਚ ਲਟਕ ਰਿਹਾ ਸੀ। ਉਹ ਪਿਕਅੱਪ ਗੱਡੀ ’ਤੇ ਕਿਰਾਏ ਦਾ ਕੰਮ ਕਰਦਾ ਸੀ। ਇਸ ਨੇ ਖੁਦ ਫਾਹਾ ਲਿਆ ਜਾਂ ਇਸ ਨੂੰ ਮਾਰਿਆ ਗਿਆ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਪੁਲਿਸ ਵਲੋਂ ਪੜਤਾਲ ਜਾਰੀ ਹੈ। ਸਤਪਾਲ ਦੀ ਮਿ੍ਰਤਕ ਦੇਹ ਮੁਰਦਾਘਰ ਬਰਨਾਲਾ ਵਿਖੇ ਰੱਖਵਾ ਦਿੱਤੀ ਗਈ ਹੈ।