ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਦੀ ਹੋਈ ਮੰਗਣੀ

ਮੁੰਬਈ , 13 ਅਗਸਤ - ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੇ ਜ਼ਿੰਦਗੀ ਦੀ ਇਕ ਨਵੀਂ ਪਾਰੀ ਵੱਲ ਪਹਿਲਾ ਕਦਮ ਚੁੱਕਿਆ ਹੈ। ਅਰਜੁਨ ਨੇ ਮੰਗਣੀ ਕਰਵਾ ਲਈ ਹੈ। ਅਰਜੁਨ ਦੀ ਮੰਗਣੀ ਬਹੁਤ ਗੁਪਤ ਰੂਪ ਵਿਚ ਹੋਈ ਹੈ।
ਅਰਜੁਨ ਦੀ ਹੋਣ ਵਾਲੀ ਪਤਨੀ ਮਸ਼ਹੂਰ ਕਾਰੋਬਾਰੀ ਰਵੀ ਘਈ ਦੀ ਪੋਤੀ ਹੈ। ਉਸ ਦਾ ਨਾਂਅ ਸਾਨੀਆ ਚੰਡੋਕ ਹੈ। ਅਰਜੁਨ ਅਤੇ ਸਾਨੀਆ ਦੀ ਮੰਗਣੀ ਮੁੰਬਈ ਵਿਚ ਹੋਈ, ਪਰ ਦੋਵਾਂ ਪਰਿਵਾਰਾਂ ਨੇ ਇਸ ਖਾਸ ਪਲ ਨੂੰ ਨਿੱਜੀ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ। ਰਿੰਗ ਸਮਾਰੋਹ ਵਿਚ ਸਿਰਫ਼ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਸ਼ਾਮਿਲ ਸਨ।