ਪਿੰਡ ਨਮੋਲ ਦਾ ਨੌਜਵਾਨ ਫੌਜੀ ਸਿੱਕਮ ’ਚ ਸ਼ਹੀਦ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 6 ਅਗਸਤ (ਸਰਬਜੀਤ ਸਿੰਘ ਧਾਲੀਵਾਲ)- ਨੇੜਲੇ ਪਿੰਡ ਨਮੋਲ ਦੇ ਇਕ 29 ਕੁ ਸਾਲਾ ਦੇ ਫੌਜੀ ਜਵਾਨ ਦੇ ਸਿਕਮ ’ਚ ਸ਼ਹੀਦ ਹੋਣ ਦੀ ਖਬਰ ਆਈ ਹੈ। ਇਸ ਖ਼ਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਲਾਂਸ ਨਾਇਕ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਮਿਰਜਾ ਪੱਤੀ ਨਮੋਲ ਕਰੀਬ ਦਸ ਕੁ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਫੌਜ ਦੀ 55 ਇੰਜੀਨੀਅਰ ਰੈਜੀਮੈਂਟ ’ਚ ਤਾਇਨਾਤ ਸੀ।
ਜਵਾਨ ਰਿੰਕੂ ਸਿੰਘ ਆਪਣੇ ਸਾਥੀਆਂ ਸਮੇਤ ਬੀਤੇ ਕੱਲ੍ਹ ਆਪਣੀ ਪੋਸਟਿੰਗ ਵਾਲੇ ਇਲਾਕੇ ’ਚ ਸੜਕ ਤੋਂ ਬਰਫ਼ ਹਟਾ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਇਕ ਬੁਲਡੋਜ਼ਰ ਜਵਾਨ ਰਿੰਕੂ ਸਿੰਘ ਦੇ ਉੱਪਰ ਪਲਟ ਗਿਆ। ਜਿਸ ਕਾਰਨ ਰਿੰਕੂ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।