ਸੁਲਤਾਨਵਿੰਡ ਵਿਖੇ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਕਾਰ ਸਵਾਰ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ

ਸੁਲਤਾਨਵਿੰਡ, 5 ਅਗਸਤ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਅਪਰ ਦੁਆਬ ਨਹਿਰ ਕੰਢੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਕਾਰ ਸਵਾਰ ਉਤੇ ਗੋਲੀਆਂ ਚਲਾਈਆਂ। ਇਸ ਦੌਰਾਨ ਕਾਰ ਸਵਾਰ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਉਤੇ ਪਹੁੰਚੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਜ਼ਖਮੀ ਹੋਏ ਕਾਰ ਸਵਾਰ ਦੀ ਪਛਾਣ ਅਰਮਾਨ ਸੂਦ ਪੁੱਤਰ ਰਮੇਸ਼ ਬੰਟੀ ਸੂਦ ਵਾਸੀ ਝਬਾਲ ਵਜੋਂ ਹੋਈ ਹੈ।