JALANDHAR WEATHER

ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਕੁਪਵਾੜਾ ਵਿਚ ਅੱਤਵਾਦੀ ਗੁਫਾ ਲੱਭੀ, ਚੀਨੀ ਗ੍ਰਨੇਡ ਅਤੇ ਗੋਲਾ ਬਾਰੂਦ ਬਰਾਮਦ

ਕੁਪਵਾੜਾ 4 ਅਗਸਤ - ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੁੱਧ ਸੁਰੱਖਿਆ ਬਲਾਂ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ, ਬੀ.ਐਸ.ਐਫ., ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਕੁਪਵਾੜਾ ਜ਼ਿਲ੍ਹੇ ਦੇ ਕਲਾਰੂਸ ਵਿਚ ਇਕ ਸਾਂਝੇ ਆਪ੍ਰੇਸ਼ਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ, ਜਿੱਥੇ ਇਕ ਚੱਟਾਨੀ ਗੁਫਾ ਵਿਚ ਛੁਪੇ ਇਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਗਿਆ, ਇੱਥੋਂ ਗ੍ਰਨੇਡ, ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਬੀ.ਐਸ.ਐ.ਫ ਨੇ ਸੋਸ਼ਲ ਮੀਡੀਆ ਰਾਹੀਂ ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ।

ਸੁਰੱਖਿਆ ਬਲਾਂ ਨੇ 12 ਚੀਨੀ ਗ੍ਰਨੇਡ, ਗੋਲਾ ਬਾਰੂਦ ਦੇ ਨਾਲ ਇਕ ਚੀਨੀ ਪਿਸਤੌਲ, ਇਕ ਕੇਨਵੁੱਡ ਰੇਡੀਓ ਸੈੱਟ, ਉਥੋਂ ਉਰਦੂ ਵਿਚ ਲਿਖਿਆ ਆਈਈਡੀ ਬਣਾਉਣ ਬਾਰੇ ਇਕ ਕਿਤਾਬ ਅਤੇ ਅੱਗ ਲਗਾਉਣ ਵਾਲੀਆਂ ਸੋਟੀਆਂ ਬਰਾਮਦ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ