ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਜ਼ਖ਼ਮੀ

ਮਾਛੀਵਾੜਾ ਸਾਹਿਬ ,4 ਅਗਸਤ (ਰਾਜਦੀਪ ਸਿੰਘ ਅਲਬੇਲਾ) - ਪਿਛਲੇ ਦਿਨੀ ਪਿੰਡ ਚੱਕ ਲੋਹਟ ਵਿਖੇ ਨੌਜਵਾਨ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸੇ ਮਾਮਲੇ 'ਚ ਇਕ ਨੌਜਵਾਨ ਸਲੀਮ ਤੋਂ ਅਸਲਾ ਰਿਕਵਰ ਕਰਵਾਉਣ ਆਈ ਪੁਲਿਸ ਪਾਰਟੀ ਕੋਲੋਂ ਸਲੀਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਕਥਿੱਤ ਰੂਪ ਵਿਚ ਗੋਲੀ ਚਲਾ ਦਿੱਤੀ।ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤਾ ਜੋ ਮੁਲਜ਼ਮ ਸਲੀਮ ਨੂੰ ਲੱਗਾ । ਪੁਲਿਸ ਨੇ ਸਲੀਮ ਦੁਬਾਰਾ ਕਾਬੂ ਕਰ ਕੇ ਉਸ ਨੂੰ ਜ਼ਖਮੀ ਹਾਲਤ ਵਿਚ ਸਮਰਾਲਾ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ।