ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤਿਆ ਓਵਲ ਟੈਸਟ - ਮੋਂਟੀ ਪਨੇਸਰ

ਲੂਟਨ (ਇੰਗਲੈਂਡ), 4 ਅਗਸਤ-ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਨੇ ਸੱਚਮੁੱਚ ਵਧੀਆ ਖੇਡਿਆ, ਜਿਸ ਤਰ੍ਹਾਂ ਭਾਰਤੀ ਗੇਂਦਬਾਜ਼ਾਂ ਨੇ ਅੱਜ ਸਵੇਰੇ ਬੱਦਲਵਾਈ ਵਾਲੇ ਹਾਲਾਤ ਵਿਚ ਵਧੀਆ ਲਾਈਨ ਅਤੇ ਲੰਬਾਈ ਨਾਲ ਗੇਂਦਬਾਜ਼ੀ ਕੀਤੀ। ਟੀਮ ਇੰਡੀਆ ਨੂੰ ਵਧਾਈਆਂ। ਉਨ੍ਹਾਂ ਨੇ ਸ਼ਾਨਦਾਰ ਟਰਨਅਰਾਊਂਡ ਪ੍ਰਦਰਸ਼ਨ ਦਿਖਾਇਆ। ਸਾਨੂੰ ਭਵਿੱਖ ਵਿਚ ਭਾਰਤ-ਇੰਗਲੈਂਡ 5 ਮੈਚਾਂ ਦੀ ਟੈਸਟ ਸੀਰੀਜ਼ ਦੇਖਣ ਦੀ ਉਮੀਦ ਹੈ। ਮੁਹੰਮਦ ਸਿਰਾਜ ਨੇ ਖੇਡ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ। ਦੱਸ ਦਈਏ ਕਿ ਭਾਰਤ ਨੇ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕੀਤੀ ਹੈ।
ਇਸੇ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਜਦੋਂ ਚੌਥੇ ਦਿਨ ਦੀ ਖੇਡ ਖਤਮ ਹੋਈ, ਮੈਨੂੰ ਵਿਸ਼ਵਾਸ ਸੀ ਕਿ ਭਾਰਤ ਜਿੱਤਣ ਵਾਲਾ ਹੈ। ਪਿੱਚ ਸੱਚਮੁੱਚ ਵਧੀਆ ਸੀ ਅਤੇ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਮੈਚ ਭਾਰਤ ਨੂੰ ਜਿਤਵਾਇਆ।