ਰਣਜੀਤ ਸਿੰਘ ਗਿੱਲ ਦੀ ਜਾਇਦਾਦ ਵਿਖੇ ਵਿਜੀਲੈਂਸ ਦੇ ਮੁਲਾਜ਼ਮਾਂ ਨੂੰ ਦਰਵਾਜ਼ੇ ਬਾਹਰ ਕੀਤਾ ਤਾਇਨਾਤ

ਚੰਡੀਗੜ੍ਹ, 2 ਅਗਸਤ (ਕਪਲ ਵਧਵਾ)-ਰੀਅਲ ਅਸਟੇਟ ਕਾਰੋਬਾਰੀ ਅਤੇ ਗਿੱਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਦੀ ਮੁਹਾਲੀ ਦੇ ਫੇਜ਼ -7 ਸਥਿਤ ਜਾਇਦਾਦ ਵਿਖੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਦਬਿਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਮੁਲਾਜ਼ਮਾਂ ਨੂੰ ਪ੍ਰਮੁੱਖ ਦਰਵਾਜ਼ੇ ਬਾਹਰ ਤਾਇਨਾਤ ਕੀਤਾ ਗਿਆ ਤਾਂ ਜੋਂ ਕੋਈ ਉਨ੍ਹਾਂ ਦੀ ਕਾਰਵਾਈ ਵਿਚ ਦਖਲ ਨਾ ਦੇ ਸਕੇ।