JALANDHAR WEATHER

ਭਾਰਤ-ਇੰਗਲੈਂਡ ਪੰਜਵਾਂ ਟੈਸਟ ਤੀਜਾ ਦਿਨ: ਦੂਜੀ ਪਾਰੀ 'ਚ ਭਾਰਤ 189/3, 166 ਦੌੜਾਂ ਦੀ ਲੀਡ

ਲੰਡਨ, 2 ਅਗਸਤ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 224 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ ਵੀ 247 ਦੌੜਾਂ ਉਤੇ ਸਿਮਟ ਗਈ। ਦੂਜੀ ਪਾਰੀ ਵਿਚ ਭਾਰਤ ਦਾ ਸਕੋਰ 189 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ। ਭਾਰਤ ਦੀ ਇੰਗਲੈਂਡ ਨੂੰ ਹੁਣ ਤਕ 166 ਦੌੜਾਂ ਦੀ ਲੀਡ ਦਿੱਤੀ ਜਾ ਰੁਕੀ ਹੈ। ਅਕਾਸ਼ਦੀਪ 66 ਦੌੜਾਂ ਬਣਾ ਕੇ ਆਊਟ ਹੋ ਗਏ। ਜੈਸਵਾਲ 85 ਦੌੜਾਂ ਉਤੇ ਅਜੇਤੂ ਹਨ।

5 ਟੈਸਟ ਮੈਚਾਂ ਦੀ ਲੜੀ ਦੇ 2 ਮੈਚ ਇੰਗਲੈਂਡ ਨੇ ਜਿੱਤੇ ਹਨ ਤੇ ਇਕ ਭਾਰਤ ਨੇ ਜਿੱਤਿਆ ਹੈ ਜਦਕਿ ਚੌਥਾ ਤੇ ਆਖ਼ਰੀ ਟੈਸਰ ਡਰਾਅ ਰਿਹਾ ਸੀ। ਲੜੀ ਬਰਾਬਰ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣ ਜ਼ਰੂਰੀ ਹੈ। ਦੁਪਹਿਰ ਦੇ ਖਾਣੇ ਤਕ ਭਾਰਤ ਦਾ ਸਕੋਰ ਦੂਜੀ ਪਾਰੀ ਵਿਚ 189 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ