JALANDHAR WEATHER

ਲੈਂਟਰ ਦਾ ਟੁੱਕੜਾ ਡਿੱਗਣ ਨਾਲ ਬੱਚੇ ਦੀ ਮੌਤ, ਮਾਂ ਜ਼ਖਮੀ

ਪੱਟੀ, 2 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਦੀ ਵਾਰਡ ਨੰਬਰ 11 ਵਿਚ ਬੈੱਡ 'ਤੇ ਪਏ 15 ਦਿਨਾਂ ਦੇ ਬੱਚੇ ਉਪਰ ਛੱਤ ਦਾ ਲੈਂਟਰ ਟੁੱਟਣ ਕਾਰਨ ਮੌਤ ਹੋਣ ਅਤੇ ਮਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਮ੍ਰਿਤਕ ਸੁਖਮਨ ਸਿੰਘ (15 ਦਿਨਾਂ) ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਵੇਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਛੱਤ ਦਾ ਲੈਂਟਰ ਟੁੱਟ ਗਿਆ ਅਤੇ ਛੱਤ ਦੇ ਟੁੱਕੜੇ ਬੱਚੇ ਅਤੇ ਉਸ ਦੀ ਮਾਤਾ ਆਬੀਆ ਦੇ ਉਪਰ ਡਿੱਗ ਪਏ। ਦੋਵਾਂ ਮਾਂ-ਪੁੱਤ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਪਰ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖਮੀ ਹੋ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ