JALANDHAR WEATHER

ਯੂ.ਪੀ. : ਸੜਕ ਹਾਦਸੇ ਵਿਚ ਕਾਰ ਸਵਾਰ ਪਰਿਵਾਰ ਦੇ 5 ਜੀਆਂ ਦੀ ਮੌਤ

ਲਖਨਊ, 1 ਅਗਸਤ- ਯੂ. ਪੀ. ਦੇ ਮੈਨਪੁਰੀ ਜ਼ਿਲ੍ਹੇ ਦੇ ਬੇਵਾਰ ਥਾਣਾ ਖੇਤਰ ਵਿਚ ਜੀ.ਟੀ. ਰੋਡ ਹਾਈਵੇਅ ’ਤੇ ਪਿੰਡ ਨਾਗਲਾ ਤਾਲ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਲੜਕੀ ਜ਼ਖਮੀ ਹੋ ਗਈ। ਜੀ.ਟੀ. ਰੋਡ ਹਾਈਵੇਅ ’ਤੇ ਆਵਾਜਾਈ ਲਗਭਗ ਇਕ ਘੰਟੇ ਤੱਕ ਬੰਦ ਰਹੀ। ਜਾਣਕਾਰੀ ਅਨੁਸਾਰ ਬੇਵਾਰ ਤੋਂ ਛੀਬਰਮੌ ਜਾ ਰਹੀ ਇਕ ਸਵਿਫਟ ਡਿਜ਼ਾਇਰ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਪਾਰ ਕਰਕੇ ਕਾਨਪੁਰ-ਆਗਰਾ ਲੇਨ ’ਤੇ ਪਹੁੰਚੀ।

ਇਸ ਲੇਨ ’ਤੇ ਨਵੀਗੰਜ ਤੋਂ ਆ ਰਹੇ ਇਕ ਟਰੱਕ ਨਾਲ ਕਾਰ ਬੁਰੀ ਤਰ੍ਹਾਂ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ, 2 ਬੱਚੇ ਤੇ ਇਕ ਮਹਿਲਾ ਸ਼ਾਮਿਲ ਹੈ। ਪਰਿਵਾਰ ਮੈਨਪੁਰੀ ਦੇ ਕਿਸ਼ਾਨੀ ਥਾਣਾ ਖੇਤਰ ਦੇ ਹਰੀਪੁਰ ਕੈਥੋਲਿਕ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸਨ। ਇਸ ਹਾਦਸੇ ਵਿਚ 11 ਸਾਲਾ ਲੜਕੀ ਗੰਭੀਰ ਜ਼ਖਮੀ ਹੋ ਗਈ।

ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਬੇਵਾਰ ਲਿਜਾਇਆ ਗਿਆ, ਜਿਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ