JALANDHAR WEATHER

ਅੱਤਵਾਦ ਨੂੰ ਕਰਾਰਾ ਜਵਾਬ ਦੇਣਾ, ਸਾਡਾ ਰਾਸ਼ਟਰੀ ਸੰਕਲਪ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 29 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ ਹੈ। ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਅਸੀਂ ਨਾਕਾਮ ਕੀਤਾ। ਅੱਤਵਾਦ ਨੂੰ ਕਰਾਰਾ ਜਵਾਬ, ਸਾਡਾ ਰਾਸ਼ਟਰੀ ਸੰਕਲਪ ਹੈ। ਭਾਰਤ 'ਚ ਦੰਗੇ ਫੈਲਾਉਣ ਦੀ ਸਾਜ਼ਿਸ਼ ਸੀ।ਭਾਰਤ ਦੇ ਹਮਲੇ ਅੱਗੇ ਪਾਕਿ ਕੁਝ ਨਹੀਂ ਕਰ ਸਕਿਆ।ਪਾਕਿਸਤਾਨ ਦੇ ਕੋਨੇ-ਕੋਨੇ 'ਚੋਂ ਅੱਤਵਾਦੀ ਅੱਡੇ ਤਬਾਹ ਕੀਤੇ ਗਏ। 22 ਮਿੰਟ 'ਚ 22 ਅਪ੍ਰੈਲ ਦਾ ਬਦਲਾ ਲਿਆ। ਸੈਨਾ ਨੂੰ ਕਾਰਵਾਈ ਦੀ ਖੁੱਲੀ ਛੂਟ ਦਿੱਤੀ ਸੀ। ਪਾਕਿਸਤਾਨ ਦੀ ਛਾਤੀ 'ਤੇ ਸਟੀਕ ਹਮਲਾ ਕੀਤਾ।

ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਪਾਕਿਸਤਾਨੀ ਫੌਜਾਂ ਨੂੰ ਇਹ ਡਰ ਸੀ ਕਿ ਭਾਰਤ ਸੱਚਮੁੱਚ ਇਕ ਵੱਡੀ ਕਾਰਵਾਈ ਕਰੇਗਾ। ਉਨ੍ਹਾਂ ਨੇ ਪ੍ਰਮਾਣੂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 6-7 ਮਈ ਦੀ ਵਿਚਕਾਰਲੀ ਰਾਤ ਨੂੰ, ਭਾਰਤ ਨੇ ਉਸੇ ਤਰ੍ਹਾਂ ਕਾਰਵਾਈ ਕੀਤੀ ਜਿਵੇਂ ਫੈਸਲਾ ਕੀਤਾ ਗਿਆ ਸੀ। ਪਾਕਿਸਤਾਨ ਕੁਝ ਨਹੀਂ ਕਰ ਸਕਿਆ। ਸਾਡੀਆਂ ਹਥਿਆਰਬੰਦ ਫੌਜਾਂ ਨੇ 22 ਅਪ੍ਰੈਲ ਨੂੰ 22 ਮਿੰਟਾਂ ਦੇ ਅੰਦਰ-ਅੰਦਰ ਸਟੀਕ ਹਮਲਿਆਂ ਨਾਲ ਬਦਲਾ ਲੈ ਲਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ