ਆਪ੍ਰੇਸ਼ਨ ਸੰਧੂਰ 'ਤੇ ਵਿਰੋਧੀਆਂ ਵਲੋਂ ਰਾਜਨੀਤੀ ਕਰਨਾ ਗਲਤ -ਸੰਸਦ ਮੈਂਬਰ ਸ਼ੰਭਵੀ ਚੌਧਰੀ

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦਿਆਂ, ਐਲ.ਜੇ.ਪੀ. (ਰਾਮ ਵਿਲਾਸ) ਦੀ ਸੰਸਦ ਮੈਂਬਰ ਸ਼ੰਭਵੀ ਚੌਧਰੀ ਨੇ ਕਿਹਾ ਕਿ ਯੇ ਏਕ ਨਯਾ ਭਾਰਤ ਹੈ। ਨਵਾਂ ਭਾਰਤ ਗੌਤਮ ਬੁੱਧ ਅਤੇ ਮਹਾਂਵੀਰ ਜੀ ਦੁਆਰਾ ਸ਼ਾਂਤੀ ਲਈ ਦਿਖਾਏ ਗਏ ਰਸਤੇ 'ਤੇ ਚੱਲਦਾ ਹੈ ਪਰ ਜੇਕਰ ਇਹ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਹਿੱਤ ਦਾ ਮਾਮਲਾ ਹੈ ਤਾਂ ਇਹ ਭਗਵਾਨ ਸ਼੍ਰੀ ਰਾਮ ਦੇ ਧਨੁਸ਼ ਅਤੇ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਨੂੰ ਚੁੱਕਣਾ ਵੀ ਜਾਣਦਾ ਹੈ। ਬਦਕਿਸਮਤੀ ਦੀ ਗੱਲ ਇਹ ਹੈ ਕਿ ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ ਲੋਕ ਹਨ ਜੋ ਕਿ ਪਹਿਲਗਾਮ ਨਾਲੋਂ ਫਲਸਤੀਨ ਲਈ ਜ਼ਿਆਦਾ ਦੁਖੀ ਮਹਿਸੂਸ ਕਰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਰਾਜਨੀਤੀ ਨੂੰ ਕੋਈ ਫਾਇਦਾ ਨਹੀਂ ਹੁੰਦਾ।