ਅਮਨ ਅਰੋੜਾ ਤੇ ਪਾਰਟੀ ਜਨਰਲ ਸਕੱਤਰ ਦੀਪਕ ਬਾਲੀ ਵਲੋਂ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ, 24 ਜੁਲਾਈ-'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਜਨਰਲ ਸਕੱਤਰ ਦੀਪਕ ਬਾਲੀ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਦੌਰਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਆ ਰਹੀਆਂ ਧਮਕੀਆਂ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਅਜਿਹੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਕਿਸੇ ਵੀ ਥਾਂ ਉਤੇ ਲੁਕਿਆ ਕਿਉਂ ਨਾ ਬੈਠਿਆ ਹੋਵੇ। ਬੀਜੇਪੀ ਉਤੇ ਵਰ੍ਹਦਿਆਂ ਅਮਲ ਅਰੋੜਾ ਨੇ ਕਿਹਾ ਕਿ ਸੁਨੀਲ ਜਾਖੜ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਕਰਦੇ ਹਨ, ਦੂਜੇ ਪਾਸੇ ਅਸ਼ਵਨੀ ਜੀ ਇਕੱਲੇ ਮੈਦਾਨ ਵਿਚ ਕੁੱਦਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਧਾਨ ਤੇ ਦੂਜੇ ਕਾਰਜਕਾਰੀ ਪ੍ਰਧਾਨ ਦੀ ਆਪਸ ਵਿਚ ਹੀ ਸੁਰ ਨਹੀਂ ਮਿਲ ਰਹੀ ਤਾਂ ਨਤੀਜਾ ਕੀ ਹੋਵੇਗਾ।