ਫ਼ਿਰੌਤੀ ਲਈ ਚਵਿੰਡਾ ਦੇਵੀ ਵਿਖੇ 3 ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ

ਜੈਂਤੀਪੁਰ ,ਚਵਿੰਡਾ ਦੇਵੀ ,17 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ) - ਸਥਾਨਕ ਕਸਬੇ ਵਿਖੇ ਸੁੰਦਰ ਬੇਕਰੀ ਵਿਖੇ ਦੇਰ ਰਾਤ 3ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਰਾਜ ਪੁੱਤਰ ਲੇਖ ਰਾਜ ਦੀ ਸੁੰਦਰ ਬੇਕਰੀ ਵਿਖੇ 3 ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਈ ਗਈ ਹੈ ਅਤੇ ਉਪਰੋਤਕ ਤਿੰਨੇ ਵਿਅਕਤੀ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਇਨ੍ਹਾਂ ਨੇ ਕੁੱਲ 4 ਫਾਇਰ ਕੀਤੇ ਜੋ ਬੇਕਰੀ ਦੇ ਬਾਹਰਲੇ ਸ਼ੀਸ਼ੇ ਵਿਚ ਵੱਜੇ। ਕੁਝ ਦਿਨ ਪਹਿਲਾਂ ਕੁਲਵੰਤ ਰਾਜ ਪੁੱਤਰ ਲੇਖ ਰਾਜ ਦੇ ਮੋਬਾਈਲ 'ਤੇ ਧਮਕੀ ਆਈ ਸੀ ਕਿ 10 ਤਰੀਕ ਤੱਕ ਤੇਰੇ ਕੋਲ ਟਾਈਮ ਹੈਗਾ ਹੈ ਜੇ ਤੁਸਾਂ ਸਾਨੂੰ 40 ਲੱਖ ਰੁਪਈਆ ਨਾ ਦਿੱਤਾ ਤਾਂ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗੇ । ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਡੀ.ਐਸ.ਪੀ. ਮਜੀਠਾ ਪਵਨ ਕੁਮਾਰ, ਐਸ. ਐਚ. ਓ. ਕੱਥੂ ਨੰਗਲ ਜਸਵਿੰਦਰ ਸਿੰਘ, ਚੌਕੀ ਇੰਚਾਰਜ ਚਵਿੰਡਾ ਦੇਵੀ ਰਜਿੰਦਰਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।