JALANDHAR WEATHER

ਮਾਈਨਿੰਗ ਵਿਭਾਗ ਨੇ ਹਿਮਾਚਲ ਤੋਂ ਪੰਜਾਬ 'ਚ ਨਾਜਾਇਜ਼ ਮਾਈਨਿੰਗ ਕਰਕੇ ਆਉਣ ਵਾਲੇ 6 ਟਿੱਪਰ ਕੀਤੇ ਬੰਦ

ਮਾਛੀਵਾੜਾ ਸਾਹਿਬ, 17 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਈਨਿੰਗ ਵਿਭਾਗ ਨੇ ਹਿਮਾਚਲ ਤੋਂ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਕਰਕੇ ਆ ਰਹੇ 6 ਟਿੱਪਰਾਂ ਨੂੰ ਕਾਬੂ ਕਰਕੇ ਥਾਣੇ ਬੰਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਮੋਟਾ ਜੁਰਮਾਨਾ ਵੀ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਉਹ ਮੁੜ ਤੋਂ ਅਜਿਹਾ ਨਾ ਕਰਨ, ਜਿਸ ਨਾਲ ਆਰਥਿਕ ਤੇ ਸੜਕਾਂ ਦਾ ਨੁਕਸਾਨ ਹੁੰਦਾ ਹੈ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੀ ਵਾਗਡੋਰ ਸੰਭਾਲੀ ਗਈ ਹੈ ਤਾਂ ਉਨ੍ਹਾਂ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਅਜਿਹਾ ਨਾ ਕਰਨ ਪਰ ਫਿਰ ਵੀ ਕੁਝ ਕੁ ਟਿੱਪਰ ਚਾਲਕ ਗੁਆਂਢੀ ਸੂਬੇ ਤੋਂ ਰੋਜ਼ਾਨਾਂ ਹੀ ਸੈਂਕੜੇ ਨਾਜਾਇਜ਼ ਮਾਈਨਿੰਗ ਨਾਲ ਭਰੇ ਟਿੱਪਰ ਲਿਆ ਰਹੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।

ਬੀਤੇ ਦਿਨੀਂ ਮਾਛੀਵਾੜਾ ਵਿਖੇ ਜ਼ਿਲ੍ਹਾ ਲੁਧਿਆਣਾ ਦੀ ਮਾਈਨਿੰਗ ਵਿਭਾਗ ਟੀਮ ਵਲੋਂ ਨਾਕਾਬੰਦੀ ਕਰਕੇ 6 ਟਿੱਪਰ ਅਜਿਹੇ ਕਾਬੂ ਕੀਤੇ ਗਏ ਜਿਨ੍ਹਾਂ ਵਿਚ ਲੱਦੇ ਖਣਿਜ ਪਦਾਰਥਾਂ ਦੀ ਨਾ ਮਾਈਨਿੰਗ ਵਿਭਾਗ ਦੇ ਕੋਈ ਕਾਗਜ਼ਾਤ ਸਨ ਅਤੇ ਨਾ ਹੀ ਕਰੈਸ਼ਰਾਂ ਦੇ ਬਿੱਲ ਸਨ ਕਿ ਕਿੱਥੋਂ ਮਾਲ ਆਇਆ। ਇਸ ਨਾਕਾਬੰਦੀ ਦੀ ਖ਼ਬਰ ਸੁਣਦਿਆਂ ਹੀ ਟਿੱਪਰ ਚਾਲਕਾਂ ਵਿਚ ਹੜਕੰਪ ਮਚ ਗਿਆ ਜਿਨ੍ਹਾਂ ਵਿਚ ਨਾਜਾਇਜ਼ ਮਾਈਨਿੰਗ ਕਰਕੇ ਪਦਾਰਥ ਭਰੇ ਸਨ, ਉਹ ਢਾਬਿਆਂ ਤੇ ਹੋਰ ਲਿੰਕ ਸੜਕਾਂ ਰਾਹੀਂ ਆਪਣੇ ਟਿੱਪਰ ਭਜਾ ਕੇ ਲੈ ਗਏ ਤਾਂ ਜੋ ਵਿਭਾਗੀ ਕਾਰਵਾਈ ਤੋਂ ਬਚਿਆ ਜਾ ਸਕੇ।

ਫਿਲਹਾਲ ਮਾਈਨਿੰਗ ਵਿਭਾਗ ਨੇ ਇਹ 6 ਟਿੱਪਰ ਮਾਛੀਵਾੜਾ ਥਾਣਾ ਵਿਖੇ ਬੰਦ ਕਰ ਦਿੱਤੇ ਹਨ ਅਤੇ ਇਨ੍ਹਾਂ ਦਾ ਚਲਾਨ ਕੱਟ ਦਿੱਤਾ ਹੈ ਕਿ ਜਾਂ ਤਾਂ ਉਹ ਮਾਈਨਿੰਗ ਵਿਭਾਗ ਦੇ ਦਸਤਾਵੇਜ਼ ਦਿਖਾਉਣ ਨਹੀਂ ਤਾਂ ਉਨ੍ਹਾਂ ਨੂੰ 2 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਕਾਰਵਾਈ ਨਾਲ ਕੁਝ ਕੁ ਟਿੱਪਰ ਚਾਲਕਾਂ ਵਿਚ ਖੌਫ਼ ਨਜ਼ਰ ਆਇਆ। ਇਲਾਕੇ ਦੇ ਕੁਝ ਟਿੱਪਰ ਮਾਲਕਾਂ ਦਾ ਕਹਿਣਾ ਹੈ ਕਿ ਕਾਰਵਾਈ ਕੁਝ ਛੋਟੇ ਟਿੱਪਰ ਮਾਲਕਾਂ ’ਤੇ ਹੀ ਹੁੰਦੀ ਹੈ ਜਦਕਿ ਵੱਡੇ ਟਰਾਂਸਪੋਰਟਰ ਜਿਨ੍ਹਾਂ ਦੀ ਮਾਈਨਿੰਗ ਵਿਭਾਗ ਤੇ ਸਰਕਾਰੇ ਦਰਬਾਰੇ ਉੱਚ ਪਹੁੰਚ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਕਿ ਮਾਈਨਿੰਗ ਵਿਭਾਗ ਦੀ ਨਾਕਾਬੰਦੀ ਹੈ ਤੇ ਉਹ ਸੁਚੇਤ ਹੋ ਜਾਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ