ਜੰਮੂ : 2 ਸ਼ੱਕੀ ਵਿਅਕਤੀ ਦਿਖਣ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ

ਜੰਮੂ, 16 ਜੁਲਾਈ-ਪਿੰਡ ਵਾਸੀਆਂ ਵਲੋਂ 2 ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦੀ ਰਿਪੋਰਟ ਦੇਣ ਤੋਂ ਬਾਅਦ ਕਠੂਆ ਜ਼ਿਲ੍ਹੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਹੈ ਤੇ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਫਾਰਵਰਡ ਖੇਤਰ ਵਿਚ ਇਕ ਪਿੰਡ ਵਾਸੀ ਵਲੋਂ ਮੰਗਲਵਾਰ ਦੇਰ ਰਾਤ ਨੂੰ ਦੋ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦੀ ਰਿਪੋਰਟ ਦੇਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਹੀਰਾਨਗਰ ਜੰਮੂ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦੇ ਨਾਲ ਪੈਂਦਾ ਹੈ ਅਤੇ ਪਹਿਲਾਂ ਵੀ ਕਈ ਮੁਕਾਬਲੇ ਦੇਖੇ ਗਏ ਹਨ। ਹੁਣ ਤੱਕ, ਸ਼ੱਕੀ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਮੰਗਲਵਾਰ ਰਾਤ ਨੂੰ ਹੀਰਾਨਗਰ ਦੀ ਸਰਹੱਦੀ ਪੱਟੀ ਦੇ ਕੰਢੀ ਖੇਤਰ ਨੇੜੇ ਦੋ ਸ਼ੱਕੀ ਵਿਅਕਤੀਆਂ ਦੁਆਰਾ ਇਕ ਪਿੰਡ ਵਾਸੀ ਨੂੰ ਰੋਕਿਆ ਗਿਆ ਸੀ ਅਤੇ ਇਸ ਅਨੁਸਾਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲਿਸ ਅਤੇ ਫੌਜ ਹਰਕਤ ਵਿਚ ਆ ਗਈ ਅਤੇ ਉਨ੍ਹਾਂ ਦੀਆਂ ਸਾਂਝੀਆਂ ਪਾਰਟੀਆਂ ਦੁਆਰਾ ਤੁਰੰਤ ਪੂਰੇ ਖੇਤਰ ਨੂੰ ਘੇਰ ਲਿਆ ਗਿਆ। ਤੜਕੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਬੁੱਧਵਾਰ ਨੂੰ ਵੀ ਇਹ ਮੁਹਿੰਮ ਜਾਰੀ ਰਹੀ ਤੇ ਖੇਤਰ ਵਿਚ ਹੋਰ ਬਲ ਭੇਜੇ ਗਏ ਹਨ।