ਰਾਹੁਲ ਗਾਂਧੀ ਵਲੋਂ ਅਸਾਮ ਵਿਚ ਜਨਤਕ ਰੈਲੀ ਨੂੰ ਸੰਬੋਧਨ

ਕਾਮਰੂਪ (ਅਸਾਮ), 16 ਜੁਲਾਈ-ਛਾਇਆਗਾਂਵ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕ ਸੱਚ ਜਾਣਦੇ ਹਨ ਤੇ ਜਲਦੀ ਹੀ ਚੋਣਾਂ ਹੋਣਗੀਆਂ ਅਤੇ ਕਾਂਗਰਸ ਉਨ੍ਹਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਅਸੀਂ ਇਥੇ ਇਕ ਨਵੀਂ ਟੀਮ ਬਣਾਈ ਹੈ। ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਸਾਮ ਦੇ ਲੋਕ ਜਲਦੀ ਹੀ ਨਤੀਜੇ ਦੇਖਣਗੇ।