ਮਜੀਠੀਆ ਦੇ ਘਰ ਵਿਜੀਲੈਂਸ ਟੀਮ ਨੇ ਮੁੜ ਦਿੱਤੀ ਦਸਤਕ

ਅੰਮ੍ਰਿਤਸਰ, 16 ਜੁਲਾਈ (ਰੇਸ਼ਮ ਸਿੰਘ) - ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਮੁੜ ਵਿਜਲੈਂਸ ਟੀਮ ਵਲੋਂ ਛਾਪੇਮਾਰੀ ਕੀਤੀ ਹੈ।ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਪੁੱਜੀ ਹੈ ਜਦੋਂ ਕਿ ਸਰਦਾਰ ਮਜੀਠੀਆ ਦੇ ਵਕੀਲ ਲਖਵਿੰਦਰ ਸਿੰਘ ਕਨੇਰ ਵੀ ਨਾਲ ਹਾਜ਼ਰ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵਲੋਂ ਗਰੀਨ ਅਵੇਨੀਉ ਮਜੀਠੀਆ ਦੇ ਘਰ ਸਖ਼ਤ ਪਹਿਰਾ ਲਗਾ ਦਿੱਤਾ ਗਿਆ ਹੈ।