JALANDHAR WEATHER

ਨੌਜਵਾਨ ਦੀ ਗੱਡੀ ਵਿਚੋਂ ਲਾਸ਼ ਬਰਾਮਦ

ਬੇਲਾ, (ਰੂਪਨਗਰ), 16 ਜੁਲਾਈ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਖੋਖਰਾਂ ਦੇ ਖੇਡ ਮੈਦਾਨ ਵਿਚ ਜਲ ਸਪਲਾਈ ਸਕੀਮ ਦੇ ਨੇੜੇ ਖੜੀ ਕਾਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਸੰਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਖੋਖਰਾ ਦੇ ਖੇਡ ਮੈਦਾਨ ਵਿਚ ਸਵਿਫਟ ਕਾਰ ਪੀ.ਬੀ. 71 ਏ 9679 ਖੜੀ ਹੈ, ਜਿਸ ਦੀ ਡਰਾਈਵਰ ਸੀਟ ’ਤੇ ਨੌਜਵਾਨ ਮ੍ਰਿਤਕ ਹਾਲਤ ਵਿਚ ਪਿਆ ਹੈ, ਜਦੋਂ ਮੌਕੇ ’ਤੇ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਿਹਗੜ੍ਹ ਵੀਰਾਨ ਪੁਲਿਸ ਚੌਂਕੀ ਡੱਲਾ, ਜ਼ਿਲ੍ਹਾ ਰੋਪੜ ਵਜੋਂ ਹੋਈ। ਮ੍ਰਿਤਕ ਨੌਜਵਾਨ ਫੌਜ ਵਿਚ ਸੀ, ਜਿਸ ਦੀ ਡਿਊਟੀ ਕੋਟਾ ਰਾਜਸਥਾਨ ਵਿਚ ਸੀ ਤੇ ਚਾਰ ਪੰਜ ਦਿਨ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ।

ਮ੍ਰਿਤਕ ਦੀ ਪਤਨੀ ਅਤੇ ਪਿਤਾ ਪੁਲਿਸ ਮੁਲਾਜ਼ਮ ਹਨ, ਜਿਨ੍ਹਾਂ ਦੀ ਜਲੰਧਰ ਵਿਖੇ ਡਿਊਟੀ ਹੈ ਅਤੇ ਜਲੰਧਰ ਵਿਖੇ ਹੀ ਰਹਿੰਦੇ ਹਨ ਤੇ ਪੰਦਰਾਂ ਵੀਹ ਦਿਨਾਂ ਬਾਅਦ ਪਿੰਡ ਆਉਂਦੇ ਹਨ। ਮ੍ਰਿਤਕ ਦਾ ਨੌ ਮਹੀਨਿਆਂ ਦਾ ਬੱਚਾ ਹੈ। ਮ੍ਰਿਤਕ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ ਕੱਲ੍ਹ ਚਾਰ ਵਜੇ ਘਰੋਂ ਸ੍ਰੀ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ, ਜਿਸ ਦਾ ਬਾਅਦ ਵਿਚ ਕੋਈ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰ ਸਾਰੀ ਰਾਤ ਲੱਭਦੇ ਰਹੇ ਸਵੇਰੇ ਖੋਖਰਾ ਖੇਡ ਮੈਦਾਨ ਵਿਚ ਗੱਡੀ ਖੜੀ ਦੇਖੀ ਤੇ ਜਦੋਂ ਗੱਡੀ ਦੇ ਕੋਲ ਆ ਕੇ ਦੇਖਿਆ ਤਾਂ ਡਰਾਈਵਰ ਸੀਟ ਉੱਤੇ ਉਸ ਦੇ ਪੁੱਤਰ ਦੀ ਲਾਸ਼ ਪਈ ਸੀ। ਮੌਕੇ ਤੇ ਪੁਲਿਸ ਅਤੇ ਫੌਰੈਂਸਿੰਕ ਟੀਮਾਂ ਜਾਂਚ ਕਰ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ