ਕਪੂਰਥਲਾ-ਜਲੰਧਰ ਰੋਡ 'ਤੇ ਟਰੱਕ ਨੇ ਜੱਜ ਦੀ ਕਾਰ ਨੂੰ ਮਾਰੀ ਟੱਕਰ

ਕਪੂਰਥਲਾ, 15 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਜਲੰਧਰ ਰੋਡ 'ਤੇ ਬਾਵਾ ਲਾਲਵਾਨੀ ਸਕੂਲ ਨੇੜੇ ਇਕ ਮਿਕਸਚਰ ਟਰੱਕ ਨੇ ਜੱਜ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਕਾਰ ਵਿਚ ਬੈਠੀ ਮਹਿਲਾ ਜੱਜ ਤੇ ਉਸ ਦਾ ਬੱਚੇ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਕਾਰ ਨੁਕਸਾਨੀ ਗਈ।
ਮੌਕੇ ਉਤੇ ਮੌਜੂਦ ਲੋਕਾਂ ਨੇ ਟਰੱਕ ਵਾਲੇ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਕਿਤ ਗਰਗ ਨੇ ਕਿਹਾ ਕਿ ਉਸ ਦੀ ਪਤਨੀ ਜੋ ਕਿ ਹਰਿਆਣੇ ਵਿਚ ਮੌਜੂਦਾ ਜੱਜ ਹੈ, ਉਹ ਸਕੂਲ ਵਿਚ ਛੁੱਟੀ ਤੋਂ ਬਾਅਦ ਆਪਣੇ ਬੱਚੇ ਨੂੰ ਬਾਵਾ ਲਾਲਵਾਨੀ ਸਕੂਲ ਤੋਂ ਲੈ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਟਰੱਕ ਵਲੋਂ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਪਰ ਰੱਬ ਦਾ ਸ਼ੁਕਰ ਰਿਹਾ ਕਿ ਉਸਦੀ ਪਤਨੀ ਤੇ ਬੱਚੇ ਦਾ ਬਚਾਅ ਹੋ ਗਿਆ। ਟੱਕਰ ਦੌਰਾਨ ਕਾਰ ਨੁਕਸਾਨੀ ਗਈ। ਮੌਕੇ ਉਤੇ ਪੀ.ਸੀ.ਆਰ. ਟੀਮ ਅਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਸਿਟੀ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਟਰੱਕ ਡਰਾਈਵਰ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।