JALANDHAR WEATHER

2 ਗਰਭਵਤੀ ਨੀਲ ਗਊਆਂ ਤੇ ਚਾਰ ਬੱਚਿਆਂ ਦਾ ਕਤਲ

ਮਲੋਟ, 15 ਜੁਲਾਈ (ਪਾਟਿਲ)-ਪਿੰਡ ਵਿਰਕ ਖੇੜਾ ਦੇ ਖੇਤਾਂ ਵਿਚ ਦੋ ਗਰਭਵਤੀ ਨੀਲ ਗਊਆਂ ਅਤੇ ਚਾਰ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਮਲੋਟ ਪੁਲਿਸ ਅਤੇ ਵਣ ਵਿਭਾਗ ਦੀ ਟੀਮ ਵਲੋਂ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਲਈ ਟੀਮ ਆਪਣੇ ਨਾਲ ਲੈ ਗਈ ਹੈ। ਜਾਣਕਾਰੀ ਅਨੁਸਾਰ ਮਲੋਟ-ਫਾਜ਼ਿਲਕਾ ਸੜਕ ਉਤੇ ਸਥਿਤ ਪਿੰਡ ਵਿਰਕ ਖੇੜਾ ਦੇ ਬਾਹਰਵਾਰ ਪਿੰਡ ਦੇ ਵਾਟਰ ਵਰਕਸ ਨੇੜੇ ਬੇਅਬਾਦ ਪਈ ਜ਼ਮੀਨ ਜੰਗਲੀ ਇਲਾਕੇ ਵਿਚ ਕੁਝ ਲੋਕਾਂ ਵਲੋਂ ਦੋ ਨੀਲ ਗਊਆਂ ਬੇਰਹਿਮੀ ਨਾਲ ਵੱਢੀਆਂ ਮਿਲੀਆਂ।

ਇਸ ਮੌਕੇ ਦੋਵਾਂ ਨੀਲ ਗਊਆਂ ਦੇ ਪੇਟ ਵਿਚ ਪਲ ਰਹੇ ਚਾਰ ਬੱਚੇ ਵੀ ਮ੍ਰਿਤਕ ਪਾਏ ਗਏ ਤਾਂ ਇਸ ਦੀ ਸੂਚਨਾ ਥਾਣਾ ਸਦਰ ਮਲੋਟ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਤੁਰੰਤ ਮੌਕੇ ਉਤੇ ਪੁੱਜ ਕੇ ਵਣ ਵਿਭਾਗ ਦਫਤਰ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਵਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਮੌਕੇ ਉਤੇ ਪੁੱਜ ਕੇ ਮ੍ਰਿਤਕ ਮਿਲੀਆਂ ਨੀਲ ਗਊਆਂ ਅਤੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਇਸ ਮਾਮਲੇ ਵਿਚ ਵਣ ਰੇਂਜ ਅਫਸਰ ਮਲੋਟ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਵਿਭਾਗ ਦੇ 4 ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਇਕ ਦੋ ਦਿਨਾਂ ਤੱਕ ਰਿਪੋਰਟ ਆਉਣ ਉਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ