JALANDHAR WEATHER

ਤਾਮਿਲਨਾਡੂ 'ਚ ਤੇਲ ਲਿਜਾ ਰਹੀ ਮਾਲ ਗੱਡੀ ਦੇ ਡੱਬਿਆਂ ਨੂੰ ਲੱਗੀ ਅੱਗ

ਚੇਨਈ, 13 ਜੁਲਾਈ (ਏਜੰਸੀ)-ਐਤਵਾਰ ਨੂੰ ਤਾਮਿਲਨਾਡੂ ਦੇ ਤਿਰੁਵਲੂਰ 'ਚ ਡੀਜ਼ਲ ਲਿਜਾ ਰਹੀ ਇਕ ਮਾਲਗੱਡੀ ਦੇ ਡੱਬਿਆਂ ਨੂੰ ਅੱਗ ਲੱਗ ਗਈ, ਜਿਸ ਨਾਲ ਚੇਨਈ-ਅਰਕੋਣਮ ਮਾਰਗ 'ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ | ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ | ਰੇਲਵੇ ਸੂਤਰਾਂ ਅਨੁਸਾਰ ਕਰੀਬ 5.30 ਵਜੇ ਤਿਰੁਵਲੂਰ ਰੇਲਵੇ ਸਟੇਸ਼ਨ ਦੇ ਬਾਹਰ ਨਿਕਲਦੇ ਸਮੇਂ ਡੀਜ਼ਲ ਲਿਜਾ ਰਹੀ ਮਾਲਗੱਡੀ ਦੇ ਕੁਝ ਵਿਚਕਾਰਲੇ ਡੱਬਿਆਂ ਨੂੰ ਅੱਗ ਲੱਗ ਗਈ ਤੇ ਕਈ ਹੋਰ ਡੱਬੇ ਵੀ ਪਟੜੀ ਤੋਂ ਉਤਰ ਗਏ | ਮਾਲਗੱਡੀ ਦੇ 18 ਡੱਬੇ ਅੱਗ ਨਾਲ ਸੜ ਗਏ | ਮਾਲਗੱਡੀ ਚੇਨਈ ਹਾਰਬਰ ਤੋਂ ਵਾਲਾਜਾਹ ਰੋਡ ਸਾਈਡਿੰਗ (ਵਾਲਾਜਾਬਾਦ) ਜਾ ਰਹੀ ਸੀ | ਅੱਗ ਤੇ ਸੰਘਣੇ ਧੂੰਏਾ ਦੇ ਗੁਬਾਰ ਅਸਮਾਨ ਵੱਲ ਉਠਦੇ ਵੇਖਦਿਆਂ ਹੀ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਪਹੁੰਚ ਗਈਆਂ | ਰਾਜ ਮੰਤਰੀ ਐਸ.ਐਮ. ਨਾਸਰ ਨੇ ਅਧਿਕਾਰੀਆਂ ਨਾਲ ਮੌਕੇ 'ਤੇ ਨਿਰੀਖਣ ਕੀਤਾ ਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ | ਰੇਲ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਰਾਜ ਆਵਾਜਾਈ ਨਿਗਮਾਂ ਨੇ 170 ਤੋਂ ਜ਼ਿਆਦਾ ਵਿਸ਼ੇਸ਼ ਸੇਵਾਵਾਂ ਸੰਚਾਲਿਤ ਕੀਤੀਆਂ | ਅਹਿਤਿਆਤ ਵਜੋਂ ਚੇਨਈ-ਅਰਕੋਣਮ ਮਾਰਗ 'ਤੇ ਸਾਰੀਆਂ ਸਥਾਨਕ ਰੇਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ, 8 ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਤੇ 5 ਰੇਲਗੱਡੀਆਂ ਦੇ ਮਾਰਗ ਬਦਲ ਦਿੱਤੇ ਹਨ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ