JALANDHAR WEATHER

ਅੱਜ ਸ਼ਾਮ ਆਈ.ਐਸ.ਐਸ. ਤੋਂ ਧਰਤੀ ਲਈ ਉਡਾਣ ਭਰਨਗੇ ਸ਼ੁਭਾਂਸ਼ੂ ਸ਼ੁਕਲਾ

ਫਲੋਰਿਡਾ, 14 ਜੁਲਾਈ- ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ ਅੱਜ ਯਾਨੀ 14 ਜੁਲਾਈ ਨੂੰ ਸ਼ਾਮ 4:35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਲਈ ਰਵਾਨਾ ਹੋਣਗੇ। ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ, ਉਨ੍ਹਾਂ ਦਾ ਪੁਲਾੜ ਯਾਨ 15 ਜੁਲਾਈ ਦੁਪਹਿਰ 3 ਵਜੇ ਦੇ ਕਰੀਬ ਸਮੁੰਦਰ ਵਿਚ ਉਤਰੇਗਾ। ਇਸ ਨੂੰ ਸਪਲੈਸ਼ਡਾਊਨ ਕਿਹਾ ਜਾਂਦਾ ਹੈ।

ਡਰੈਗਨ ਪੁਲਾੜ ਯਾਨ 580 ਪੌਂਡ ਯਾਨੀ 263 ਕਿਲੋਗ੍ਰਾਮ ਤੋਂ ਵੱਧ ਕਾਰਗੋ ਲੈ ਕੇ ਵਾਪਸ ਆਵੇਗਾ, ਜਿਸ ਵਿਚ ਨਾਸਾ ਦਾ ਹਾਰਡਵੇਅਰ ਅਤੇ 60 ਤੋਂ ਵੱਧ ਪ੍ਰਯੋਗਾਂ ਦਾ ਡੇਟਾ ਸ਼ਾਮਿਲ ਹੋਵੇਗਾ। ਇਹ ਕਾਰਗੋ ਪੁਲਾੜ ਖੋਜ ਲਈ ਬਹੁਤ ਮਹੱਤਵਪੂਰਨ ਹੈ।

ਚਾਰੇ ਪੁਲਾੜ ਯਾਤਰੀ 26 ਜੂਨ ਨੂੰ ਸ਼ਾਮ 4:01 ਵਜੇ ਅੰਤਰਰਾਸ਼ਟੀ ਸਪੇਸ ਸਟੇਸ਼ ਪਹੁੰਚੇ ਸਨ। ਪੁਲਾੜ ਯਾਤਰੀ 25 ਜੂਨ ਨੂੰ ਦੁਪਹਿਰ 12 ਵਜੇ ਦੇ ਕਰੀਬ ਐਕਸੀਅਮ ਮਿਸ਼ਨ 4 ਦੇ ਤਹਿਤ ਰਵਾਨਾ ਹੋਏ। ਉਨ੍ਹਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਇਕ ਡਰੈਗਨ ਕੈਪਸੂਲ ਵਿਚ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ ਸੀ। ਤਕਨੀਕੀ ਨੁਕਸ ਅਤੇ ਮੌਸਮ ਦੀਆਂ ਸਮੱਸਿਆਵਾਂ ਕਾਰਨ ਇਹ ਮਿਸ਼ਨ 6 ਵਾਰ ਮੁਲਤਵੀ ਕੀਤਾ ਗਿਆ ਸੀ।

14 ਜੁਲਾਈ ਨੂੰ ਦੁਪਹਿਰ 02:25 ਵਜੇ, ਚਾਲਕ ਦਲ ਡਰੈਗਨ ਪੁਲਾੜ ਯਾਨ ਵਿਚ ਦਾਖਲ ਹੋਵੇਗਾ ਅਤੇ ਹੈਚ ਬੰਦ ਕਰ ਦਿੱਤਾ ਜਾਵੇਗਾ।

ਸ਼ਾਮ 4:35 ਵਜੇ ਪੁਲਾੜ ਯਾਨ ਆਈ.ਐਸ.ਐਸ. ਦੇ ਹਾਰਮਨੀ ਮਾਡੀਊਲ ਤੋਂ ਅਨਡੌਕ ਹੋ ਜਾਵੇਗਾ।

ਸਪਲੈਸ਼ਡਾਊਨ 15 ਜੁਲਾਈ ਨੂੰ ਦੁਪਹਿਰ 3 ਵਜੇ ਦੇ ਕਰੀਬ ਕੈਲੀਫੋਰਨੀਆ ਦੇ ਤੱਟ ਤੋਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ