JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਸੀਨੀਅਰ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ

ਨਵੀਂ ਦਿੱਲੀ, 13 ਜੁਲਾਈ - ਸੀਨੀਅਰ ਅਦਾਕਾਰ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਕੋਟਾ ਸ਼੍ਰੀਨਿਵਾਸ ਰਾਓ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਿਨੇਮੈਟਿਕ ਪ੍ਰਤਿਭਾ ਅਤੇ ਬਹੁਪੱਖੀ ਪ੍ਰਤਿਭਾ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਨਾਲ ਪੀੜ੍ਹੀਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਹ ਸਮਾਜ ਸੇਵਾ ਵਿਚ ਵੀ ਮੋਹਰੀ ਸਨ ਅਤੇ ਗਰੀਬਾਂ ਅਤੇ ਪਛੜੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਕੰਮ ਕਰਦੇ ਸਨ।  ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ, ਓਮ ਸ਼ਾਂਤੀ।


ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵੀ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਆਪਣੀਆਂ ਬਹੁਪੱਖੀ ਭੂਮਿਕਾਵਾਂ ਨਾਲ ਸਿਨੇਮਾ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਮਸ਼ਹੂਰ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦੇ ਦਿਹਾਂਤ ਬਹੁਤ ਦੁਖਦਾਈ ਹੈ। ਉਨ੍ਹਾਂ ਦਾ ਕਲਾਤਮਕ ਯੋਗਦਾਨ ਅਤੇ ਲਗਭਗ 4 ਦਹਾਕਿਆਂ ਵਿਚ ਸਿਨੇਮਾ ਅਤੇ ਥੀਏਟਰ ਦੇ ਖੇਤਰ ਵਿਚ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਅਭੁੱਲ ਰਹਿਣਗੀਆਂ।

ਇਕ ਖਲਨਾਇਕ ਅਤੇ ਪਾਤਰ ਕਲਾਕਾਰ ਵਜੋਂ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਅਣਗਿਣਤ ਯਾਦਗਾਰੀ ਭੂਮਿਕਾਵਾਂ ਤੇਲਗੂ ਦਰਸ਼ਕਾਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਨ੍ਹਾਂ ਦਾ ਦਿਹਾਂਤ ਤੇਲਗੂ ਫ਼ਿਲਮ ਉਦਯੋਗ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ । 1999 ਵਿਚ ਉਨ੍ਹਾਂ ਨੇ ਵਿਜੇਵਾੜਾ ਤੋਂ ਵਿਧਾਇਕ ਵਜੋਂ ਜਿੱਤ ਹਾਸਿਲ ਜਨਤਾ ਦੀ ਸੇਵਾ ਕੀਤੀ। ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ