JALANDHAR WEATHER

ਪੇਂਟ ਸੈਨੇਟਰੀ ਸਟੋਰ 'ਤੇ ਲੱਗੀ ਭਿਆਨਕ ਅੱਗ

ਫ਼ਿਰੋਜ਼ਪੁਰ , 13 ਜੁਲਾਈ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਰਾਹੁਲ ਪੇਂਟ ਸੈਨੇਟਰੀ ਸਟੋਰ 'ਤੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ ਦੇ ਮਖੂ ਗੇਟ ਦੇ ਨਜ਼ਦੀਕ ਰਾਹੁਲ ਪੇਂਟ ਸੈਨੇਟਰੀ ਸਟੋਰ 'ਤੇ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਕ ਨੇ ਦੱਸਿਆ ਹੈ ਕਿ ਇਲੈਕਟ੍ਰੋਨਿਕ ਸ਼ਾਰਟ ਦੇ ਕਾਰਨ ਅੱਗ ਲੱਗੀ ਹੈ ਜਿਸ ਨਾਲ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ