JALANDHAR WEATHER

ਫ਼ਿਲਮ ਸੈੱਟ 'ਤੇ ਵੱਡਾ ਹਾਦਸਾ, ਸਟੰਟ ਕਲਾਕਾਰ ਦੀ ਮੌਕੇ 'ਤੇ ਹੀ ਮੌਤ

ਚੇਨਈ, 13 ਜੁਲਾਈ- ਮਸ਼ਹੂਰ ਸਟੰਟ ਕਲਾਕਾਰ ਰਾਜੂ ਦੀ ਫ਼ਿਲਮ ਸੈੱਟ 'ਤੇ ਕਾਰ ਸਟੰਟ ਕਰਦੇ ਸਮੇਂ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਅਦਾਕਾਰ ਆਰਿਆ ਦੀ ਆਉਣ ਵਾਲੀ ਫ਼ਿਲਮ ਦੇ ਸੈੱਟ 'ਤੇ ਹੋਇਆ। ਜਾਣਕਾਰੀ ਅਨੁਸਾਰ, 13 ਜੁਲਾਈ ਦੀ ਸਵੇਰ ਨੂੰ, ਉਹ ਫਿਲਮ ਸੈੱਟ 'ਤੇ ਕਾਰ ਸਟੰਟ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ । ਤਾਮਿਲ ਅਦਾਕਾਰ ਵਿਸ਼ਾਲ ਨੇ ਸਟੰਟ ਕਲਾਕਾਰ ਰਾਜੂ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਸ਼ੋਕ ਪ੍ਰਗਟ ਕੀਤਾ।

ਉਨ੍ਹਾਂ ਕਿਹਾ ਕਿ ਇਸ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ। ਸਟੰਟ ਕਲਾਕਾਰ ਰਾਜੂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਅਦਾਕਾਰ ਵਿਸ਼ਾਲ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਅਤੇ ਭਾਵੁਕ ਪੋਸਟ ਪੋਸਟ ਕੀਤੀ। ਵਿਸ਼ਾਲ ਨੇ ਦੱਸਿਆ ਕਿ ਰਾਜੂ ਨੇ ਫਿਲਮਾਂ ਵਿਚ ਕਿਵੇਂ ਘਾਤਕ ਸਟੰਟ ਕੀਤੇ ਸਨ। ਵਿਸ਼ਾਲ ਨੇ ਅਦਾਕਾਰ ਆਰਿਆ ਅਤੇ ਨਿਰਦੇਸ਼ਕ ਪੀ.ਏ. ਰਣਜੀਤ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਕਾਰ ਸਟੰਟ ਕਰਦੇ ਸਮੇਂ ਕਾਰ ਪਲਟਣ ਤੋਂ ਬਾਅਦ ਮੌਤ ਹੋਈ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ