ਭਾਰਤ-ਇੰਗਲੈਂਡ ਦੂਜਾ ਟੈਸਟ : ਦੂਜੀ ਪਾਰੀ 'ਚ ਭਾਰਤ 267/4, 447 ਦੌੜਾਂ ਦੀ ਬੜਤ
ਬਰਮਿੰਘਮ, 5 ਜੁਲਾਈ-ਐਜਬੈਸਟਨ ਵਿਖੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਭਾਰਤੀ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾ ਲਈਆਂ ਹਨ। ਕਰੁਣ ਨਾਇਰ, ਕੇ.ਐਲ. ਰਾਹੁਲ ਅਤੇ ਰਿਸ਼ਭ ਪੰਤ ਚੌਥੇ ਦਿਨ ਆਊਟ ਹੋ ਗਏ। ਭਾਰਤ ਦੀ ਲੀਡ 447 ਦੌੜਾਂ ਦੀ ਹੋ ਗਈ ਹੈ। ਦੱਸ ਦਈਏ ਕਿ ਚੌਥੇ ਦਿਨ ਦੀ ਖੇਡ ਦੌਰਾਨ ਭਾਰਤ ਦੂਜੀ ਪਾਰੀ 'ਚ 4 ਵਿਕਟਾਂ ਦੇ ਨੁਕਸਾਨ ਉਤੇ ਹੈ।
ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬਰਮਿੰਘਮ ਵਿਚ ਖੇਡਿਆ ਜਾ ਰਿਹਾ ਹੈ। ਦੂਜੇ ਮੈਚ ਦੇ ਚੌਥੇ ਦਿਨ ਕਰੁਣ ਨਾਇਰ 46 ਗੇਂਦਾਂ ਵਿਚ 26 ਦੌੜਾਂ ਬਣਾ ਕੇ ਆਊਟ ਹੋਏ। ਲੋਕੇਸ਼ ਰਾਹੁਲ ਨੇ 84 ਗੇਂਦਾਂ ਵਿਚ 55 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 65 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਵਿੰਦਰ ਜਡੇਜਾ ਅਤੇ ਸ਼ੁਭਮਨ ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਨੇ ਚਾਰ ਵਿਕਟਾਂ ਗੁਆ ਦਿੱਤੀਆਂ ਹਨ ਅਤੇ ਕੁੱਲ ਲੀਡ 447ਦੌੜਾਂ ਦੀ ਹੋ ਗਈ ਹੈ।
ਭਾਰਤ ਨੇ ਪਹਿਲੀ ਪਾਰੀ ਵਿਚ 587 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਜਵਾਬ ਵਿਚ ਇੰਗਲੈਂਡ ਨੇ ਹੈਰੀ ਬਰੂਕ ਅਤੇ ਜੈਮੀ ਸਮਿਥ ਦੇ ਸੈਂਕੜਿਆਂ ਦੀ ਬਦੌਲਤ 407 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 180 ਦੌੜਾਂ ਦੀ ਲੀਡ ਮਿਲ ਗਈ ਸੀ। ਮੁਹੰਮਦ ਸਿਰਾਜ ਅਤੇ ਆਕਾਸ਼ਦੀਪ ਨੇ ਇੰਗਲੈਂਡ ਨੂੰ ਆਲ ਆਊਟ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਸਿਰਾਜ ਨੇ 6 ਵਿਕਟਾਂ ਲਈਆਂ ਜਦੋਂਕਿ ਆਕਾਸ਼ਦੀਪ ਨੇ 4 ਵਿਕਟਾਂ ਲਈਆਂ।