ਨਸ਼ੇ ਵਿਚ ਧੁੱਤ ਟਰੱਕ ਚਾਲਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

ਪਾਤੜਾਂ, 7 ਜੂਨ (ਜਗਦੀਸ਼ ਸਿੰਘ ਕੰਬੋਜ) - ਜਾਖਲ ਰੋਡ 'ਤੇ ਪਾਤੜਾਂ ਕਮਿਊਨਿਟੀ ਹੈਲਥ ਸੈਂਟਰ ਦੇ ਬਾਹਰ ਦੇਰ ਸ਼ਾਮ ਨਸ਼ੇ ਵਿਚ ਧੁੱਤ ਇਕ ਟਰੱਕ ਚਾਲਕ ਨੇ ਇਕ ਸੜਕ ਕਿਨਾਰੇ ਖੜੀ ਕਾਰ ਵਿਚ ਟੱਕਰ ਮਾਰ ਕੇ ਉਸ ਕਾਫੀ ਦੁਰ ਤੱਕ ਘੜੀਸਦਾ ਹੋਇਆ ਲੈ ਗਿਆ ਉੱਥੇ ਹੀ ਇਕ ਸਾਇਕਲ ਚਾਲਕ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਕਾਰ ਸਵਾਰ ਪੱਤਰਕਾਰ ਉਸ ਦੀ ਪਤਨੀ ਲੜਕੀ ਅਤੇ ਰੇਹੜੀ ਵਾਲਾ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਦੋਂ ਕਿ ਟਰੱਕ ਚਾਲਕ ਨੂੰ ਟਰੱਕ ਸਮੇਤ ਕਾਬੂ ਕਰਕੇ ਸ਼ਹਿਰ ਵਾਸੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ।